Posted on October 23rd, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਬੀਸੀ ਚੋਣਾਂ ਸਬੰਧੀ ਹੁਣ ਤੱਕ ਆਏ ਬਹੁਤੇ ਸਰਵੇਖਣ 24 ਅਕਤੂਬਰ ਨੂੰ ਹੋਣ ਜਾ ਰਹੀਆਂ ਸੂਬਾਈ ਚੋਣਾਂ 'ਚ ਐਨਡੀਪੀ ਦੀ ਬਹੁਗਿਣਤੀ ਸਰਕਾਰ ਬਣਾ ਰਹੇ ਹਨ।
ਚੋਣਾਂ ਤੋਂ ਇੱਕ ਦਿਨ ਪਹਿਲਾਂ ਕਰਵਾਏ ਸਰਵੇਖਣ ਮੁਤਾਬਕ 51 ਫੀਸਦੀ ਵੋਟਰ ਐਨਡੀਪੀ ਨੂੰ, 34 ਫੀਸਦੀ ਵੋਟਰ ਬੀਸੀ ਲਿਬਰਲ ਨੂੰ ਅਤੇ 12 ਫੀਸਦੀ ਵੋਟਰ ਗਰੀਨ ਪਾਰਟੀ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਹਨ। ਇਸ ਤਰਾਂ ਐਨਡੀਪੀ ਅਤੇ ਬੀਸੀ ਲਿਬਰਲ ਪਾਰਟੀ ਦਰਮਿਆਨ 17 ਅੰਕਾਂ ਦਾ ਫਰਕ ਪੈ ਚੁੱਕਾ ਹੈ।
ਇੱਕ ਹੋਰ ਸਰਵੇਖਣ-ਕਰਤਾ "330ਕੈਨੇਡਾਡਾਟਕਾਮ" ਮੁਤਾਬਕ ਐਨਡੀਪੀ ਨੂੰ 53-54, ਬੀਸੀ ਲਿਬਰਲ ਨੂੰ 31-32 ਅਤੇ ਗਰੀਨ ਪਾਰਟੀ ਨੂੰ 1-3 ਵੋਟਾਂ ਮਿਲ ਸਕਦੀਆਂ ਹਨ। ਇਹ ਸਰਵੇਖਣ ਦੇਖਣ ਲਈ ਅਤੇ ਇਕੱਲੀ-ਇਕੱਲੀ ਸੀਟ 'ਤੇ ਕੌਣ-ਕੌਣ ਜਿੱਤ ਰਿਹਾ ਦੇਖਣ ਲਈ ਇਹ ਨੀਲੇ ਅੱਖਰ ਨੱਪੋ।
ਹੁਣ ਤੱਕ ਵੋਟਾਂ ਪੈਣ ਵਾਲੀ ਰਾਤ ਨੂੰ ਹੀ ਨਤੀਜੇ ਆਉਂਦੇ ਰਹੇ ਹਨ ਪਰ ਇਸ ਵਾਰ ਵੱਡੀ ਗਿਣਤੀ 'ਚ ਲੋਕਾਂ ਵਲੋਂ ਡਾਕ ਰਾਹੀਂ ਵੋਟਾਂ ਪਾਈਆਂ ਜਾ ਰਹੀਆਂ ਹੋਣ ਕਰਕੇ ਪੂਰੇ ਨਤੀਜੇ ਸ਼ਾਇਦ ਨਵੰਬਰ ਦੇ ਪਹਿਲੇ ਹਫਤੇ ਆਉਣ।
ਹੁਣ ਤੱਕ ਇਲੈਕਸ਼ਨ ਬੀਸੀ ਨੂੰ ਡਾਕ ਰਾਹੀਂ 4 ਲੱਖ ਦੇ ਕਰੀਬ ਵੋਟਾਂ ਮਿਲ ਚੁੱਕੀਆਂ ਹਨ ਜਦਕਿ ਲੋਕਾਂ ਵਲੋਂ ਡਾਕ ਰਾਹੀਂ ਮੰਗਵਾਈਆਂ ਕੁੱਲ ਵੋਟਾਂ 7 ਲੱਖ 25 ਹਜ਼ਾਰ ਸਨ। ਇਲੈਕਸ਼ਨ ਬੀਸੀ ਨੂੰ ਆਸ ਹੈ ਕਿ 24 ਅਕਤੂਬਰ ਦੀ ਰਾਤ ਤੱਕ 5 ਲੱਖ ਦੇ ਕਰੀਬ ਵੋਟਾਂ ਡਾਕ ਰਾਹੀਂ ਵਾਪਸ ਮਿਲ ਜਾਣਗੀਆਂ।
ਚੋਣ ਨਤੀਜੇ ਦੇਰ ਨਾਲ ਆਉਣ ਦਾ ਵੱਡਾ ਕਾਰਨ ਡਾਕ ਰਾਹੀਂ ਆਈਆਂ ਵੋਟਾਂ ਦੀ ਪੁਣ-ਛਾਣ ਕਰਨਾ ਹੈ ਕਿ ਕਿਤੇ ਕੋਈ ਵਿਅਕਤੀ ਇੱਕ ਵੋਟ ਵੋਟਾਂ ਵਾਲੇ ਦਿਨ ਅਤੇ ਦੂਜੀ ਡਾਕ ਰਾਹੀਂ ਭੁਗਤਾ ਕੇ ਦੋਹਰੀ ਵੋਟ ਤਾਂ ਨਹੀਂ ਪਾ ਗਿਆ।
ਬੇਸ਼ੱਕ ਪੂਰੇ ਨਤੀਜੇ ਨਵੰਬਰ ਦੇ ਪਹਿਲੇ ਹਫਤੇ ਹੀ ਆਉਣ ਪਰ ਫਿਰ ਵੀ ਚੋਣਾਂ ਵਾਲੀ ਰਾਤ ਪਤਾ ਲੱਗ ਜਾਵੇਗਾ ਕਿ ਸਰਕਾਰ ਕਿਸ ਪਾਰਟੀ ਦੀ ਬਣ ਸਕਦੀ ਹੈ। ਸਰਵੇਖਣਾਂ ਮੁਤਾਬਕ ਡਾਕ ਰਾਹੀਂ ਆਉਣ ਵਾਲੀ ਵੋਟ 'ਚ ਵੀ ਐਨਡੀਪੀ ਦਾ ਹੱਥ ਉੱਤੇ ਰਹੇਗਾ ਕਿਉਂਕਿ ਡਾਕ ਰਾਹੀਂ ਬਹੁਤੀ ਵੋਟ ਐਨਡੀਪੀ ਨਾਲ ਜੁੜੇ ਕੇਡਰ ਅਤੇ ਯੂਨੀਅਨ ਕਰਮਚਾਰੀਆਂ ਵਲੋਂ ਮੰਗਵਾਈ ਗਈ ਹੈ।
ਜਿਨ੍ਹਾਂ ਸੀਟਾਂ 'ਤੇ ਜਿੱਤ ਹਾਰ ਦਾ ਫਰਕ 1000 ਵੋਟਾਂ ਤੋਂ ਘੱਟ ਹੋਵੇਗਾ, ਉੱਥੇ ਪੂਰੇ ਨਤੀਜੇ ਜਿੱਤ-ਹਾਰ ਦੀ ਤਸਵੀਰ ਸ਼ਾਇਦ ਬਦਲ ਸਕਦੇ ਹਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026