Posted on October 27th, 2020

ਫਰਿਜ਼ਨੋ- ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਫਰਿਜ਼ਨੋ ਨਿਵਾਸੀ ਸਰਦਾਰ ਸੁਰਜੀਤ ਸਿੰਘ ਨਾਗੀ ਆਪਣੀ ਸੁਆਸਾਂ ਦੀ ਪੂੰਜੀ ਸਮਾਪਤ ਕਰਕੇ ਇਸ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ 23 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਹਨ।
ਆਪਣੀ 80 ਸਾਲ ਦੀ ਯਾਤਰਾ ਪੰਜਾਬ ਦੇ ਪਿੰਡ ਜਨੇਰ ਜ਼ਿਲ੍ਹਾ ਮੋਗਾ ਤੋਂ ਸ਼ੁਰੂ ਕਰ ਪਿਛਲੇ 22 ਸਾਲਾਂ ਤੋਂ ਫਰਿਜ਼ਨੋ ਵਿਖੇ ਆਪਣੇ ਪਰਿਵਾਰ ਨਾਲ ਰਹਿੰਦਿਆਂ ਆਪਣੀ ਸਮਾਜਕ ਸਾਂਝ ਦੀਆਂ ਤੰਦਾਂ ਵੀ ਗੂੜੀਆਂ ਨਿਭਾ ਗਏ ਹਨ। ਆਪਣੇ ਪਿੱਛੇ ਧਰਮ ਪਤਨੀ ਕੁਲਵੰਤ ਕੌਰ, ਦੋ ਪੁੱਤਰ ਤੇ ਤਿੰਨ ਧੀਆਂ ਦੀ ਹਸਦੀ ਖੇਡਦੀ ਫੁਲਵਾੜੀ ਛੱਡ ਗਏ ਹਨ।
ਇਹਨਾਂ ਦੇ ਪੰਜ ਭੂਤਕ ਸਰੀਰ ਦਾ ਸਸਕਾਰ 31 ਅਕਤੂਬਰ ਦਿਨ ਸ਼ਨਿਚਰਵਾਰ ''ਸ਼ਾਂਤ ਭਵਨ'' ਪੰਜਾਬੀ ਫਿਊਨਲ ਹੋਮ ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗਾ, ਜਿਸਦਾ ਪਤਾ 4800 E. Clayton Ave, Fowler, CA 93625 ਹੈ। ਉਪਰੰਤ ਅੰਤਮ ਅਰਦਾਸ ਗੁਰਦੁਆਰਾ ਨਾਨਕਸਰ (3060 S Cherry Ave, Fresno, CA-93706) ਵਿਖੇ 2:00 ਵਜੇ ਤੋਂ 4:00 ਵਜੇ ਹੋਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ. ਦਵਿੰਦਰ ਸਿੰਘ ਨਾਗੀ ਨਾਲ 559-476-6791 'ਤੇ ਸੰਪਰਕ ਕੀਤਾ ਜਾ ਸਕਦਾ ਹੈ

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026