Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੇਰਲਾ ਦੇ ਕਿਸਾਨਾਂ ਨੂੰ ਸਬਜ਼ੀਆਂ ਦਾ ਘੱਟੋ-ਘੱਟ ਭਾਅ ਮਿਲੇਗਾ

Posted on October 27th, 2020

ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ

ਤਿਰੂਵਨੰਤਪੁਰਮ- ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਮੰਗਲਵਾਰ ਨੂੰ ਕਿਹਾ ਕਿ ਕੇਰਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਥੇ ਉਤਪਾਦਕਾਂ ਨੂੰ ਸਬਜ਼ੀਆਂ ਦਾ ਘੱਟੋ ਘੱਟ ਭਾਅ ਦਿੱਤਾ ਜਾਵੇਗਾ।

ਇਹ ਭਾਅ ਸਬਜ਼ੀ ਉਤਪਾਦਨ ਲਾਗਤ ਤੋਂ 20 ਪ੍ਰਤੀਸ਼ਤ ਵੱਧ ਹੋਵੇਗਾ। ਭਾਵੇਂ ਬਾਜ਼ਾਰ ਵਿੱਚ ਸਬਜ਼ੀਆਂ ਦੀ ਕੀਮਤ ਤੈਅ ਮੁੱਲ ਤੋਂ ਹੇਠਾਂ ਚਲੀ ਜਾਵੇ ਪਰ ਕਿਸਾਨਾਂ ਤੋਂ ਸਬਜ਼ੀਆਂ ਘੱਟੋ ਘੱਟ ਭਾਅ ’ਤੇ ਹੀ ਖਰੀਦੀਆਂ ਜਾਣਗੀਆਂ।

ਉਨ੍ਹਾਂ ਇਹ ਗੱਲ ਇਸ ਸਕੀਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਬਜ਼ੀਆਂ ਦੀਆਂ 16 ਕਿਸਮਾਂ ਇਸ ਦੇ ਦਾਇਰੇ ਵਿੱਚ ਆਉਣਗੀਆਂ ਤੇ ਯੋਜਨਾ ਕੇਰਲ ਦੇ ਸਥਾਪਨਾ ਦਿਵਸ 1 ਨਵੰਬਰ ਤੋਂ ਲਾਗੂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ, “ ਕੇਰਲਾ ਦੇਸ਼ ਵਿਚ ਇਹ ਰਾਜ ਹੈ ਜਿਥੇ ਸਬਜ਼ੀਆਂ ਲਈ ਘੱਟੋ ਘੱਟ ਕੀਮਤ ਤੈਅ ਕੀਤੀ ਗਈ ਹੈ। ਇਹ ਕਿਸਾਨਾਂ ਨੂੰ ਰਾਹਤ ਦੇ ਨਾਲ ਨਾਲ ਸਹਾਇਤਾ ਵੀ ਦੇਵੇਗੀ।”



Archive

RECENT STORIES