Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਊਬਰ ਡਰਾਈਵਰ ਬਣਕੇ ਜ਼ਬਰਦਸਤੀ ਕਰਨ ਵਾਲਾ ਪੰਜਾਬੀ ਗ੍ਰਿਫਤਾਰ

Posted on October 29th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਅਗਸਤ ਮਹੀਨੇ ਵੈਨਕੂਵਰ ਵਿਖੇ ਇੱਕ ਔਰਤ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਹੇਠ ਲੈਂਗਲੀ ਦੇ ਇੱਕ ਪੰਜਾਬੀ 'ਤੇ ਸਰੀਰਕ ਛੇੜਛਾੜ ਅਤੇ ਜ਼ਬਰਦਸਤੀ ਬੰਦੀ ਬਣਾਏ ਜਾਣ ਦੇ ਦੋਸ਼ ਲਾਏ ਗਏ ਹਨ।

ਵੈਨਕੂਵਰ ਪੁਲਿਸ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਲੈਂਗਲੀ ਵਾਸੀ 24 ਸਾਲਾ ਹਿਰਦੇਪਾਲ ਬਾਠ ਨੇ ਇਸ ਔਰਤ ਤੱਕ ਆਪਣੇ 2020 ਰੇਂਜ ਰੋਵਰ ਟਰੱਕ ਰਾਹੀਂ ਊਬਰ ਚਾਲਕ ਬਣਕੇ ਸੰਪਰਕ ਕੀਤਾ ਸੀ।

2017 'ਚ ਵੀ ਉਸ 'ਤੇ ਅਜਿਹੇ ਦੋਸ਼ ਲੱਗੇ ਸਨ। ਅਗਲੀ ਪੇਸ਼ੀ ਤੱਕ ਉਸਨੂੰ ਅੰਦਰ ਹੀ ਰਹਿਣਾ ਪਵੇਗਾ।

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਹੋਰ ਔਰਤਾਂ ਨਾਲ ਵੀ ਇਸ ਵਲੋਂ ਅਜਿਹਾ ਕੀਤਾ ਗਿਆ ਹੋ ਸਕਦਾ ਹੈ, ਉਨ੍ਹਾਂ ਨੂੰ ਸਾਹਮਣੇ ਆ ਕੇ ਸ਼ਿਕਾਇਤ ਕਰਨੀ ਚਾਹੀਦੀ ਹੈ।



Archive

RECENT STORIES