Posted on October 29th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਫੇਸਬੁੱਕ ਪੇਜ "1849 Panjab" ਨੇ ਇੱਕ ਸਾਜ਼ਿਸ਼ ਬੇਨਕਾਬ ਕਰਕੇ ਕੁਝ ਚਿਹਰੇ ਨੰਗੇ ਕੀਤੇ ਹਨ, ਜੋ ਪੰਜਾਬ 'ਚ ਸੋਸ਼ਲ ਮੀਡੀਏ ਦੀ ਵਰਤੋਂ ਕਰਕੇ ਹਿੰਦੂਆਂ ਨੂੰ ਭੜਕਾ ਕੇ ਸਿੱਖਾਂ ਨਾਲ ਲੜਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿਸਾਨ-ਮਜ਼ਦੂਰ ਸੰਘਰਸ਼ ਦੌਰਾਨ ਅਜਿਹੇ ਅਨੇਕਾਂ ਪੇਜ ਹੋਂਦ 'ਚ ਆ ਗਏ ਹਨ, ਜੋ ਅਜਿਹੀ ਭੜਕਾਊ ਸਮੱਗਰੀ ਪਾ ਕੇ ਲੜਾਈ ਕਰਵਾਉਣ ਦੀ ਤਾਕ 'ਚ ਹਨ।
ਸੋਸ਼ਲ ਮੀਡੀਆ ਉਤੇ ਕੁਝ ਹਿੰਦੂ ਜਥੇਬੰਦੀਆਂ ਵਲੋਂ 2018 ਦੇ ਆਸਟਰੇਲੀਆ ਮੰਦਰ ਹਮਲੇ ਦੀ ਤਸਵੀਰ ਨੂੰ ਪਠਾਨਕੋਟ ਦੇ ਹਿੰਦੂਆਂ ਤੇ ਹਮਲੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ। 
ਪਠਾਨਕੋਟ ਦੇ ਪਿੰਡ ਮਨਵਾਲ 'ਚ ਰਾਮਲੀਲਾ ਪ੍ਰਬੰਧਕਾਂ 'ਚ ਆਪਸੀ ਕਲੇਸ਼ ਚੱਲ ਰਿਹਾ ਸੀ, ਜਿਸ ਕਾਰਨ ਦੋ ਧਿਰਾਂ ਚਲਦੀ ਰਾਮਲੀਲਾ 'ਚ ਭਿੜ ਪਈਆਂ। ਕੁਝ ਨਫ਼ਰਤੀ ਤੱਤਾਂ ਵਲੋਂ ਇਸ ਘਟਨਾ ਨੂੰ ਪੰਜਾਬ ਅੰਦਰ ਹਿੰਦੂਆਂ 'ਤੇ ਹਮਲੇ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ। 
ਕੁਝ ਕੁ ਸ਼ਰਾਰਤੀ ਅਨਸਰ ਤਾਂ ਫੇਸਬੁੱਕ ਤੇ ਲਾਈਵ ਹੋ ਕੇ ਹਿੰਦੂਆਂ ਨੂੰ ਕਿਸਾਨ ਅੰਦੋਲਨ ਤੇ ਸਿੱਖਾਂ ਤੋਂ ਖਤਰਾ ਦੱਸਣ ਲੱਗ ਪਏ। ਫੇਸਬੁੱਕ 'ਤੇ ਸਰਗਰਮ ਕੁਝ ਪੇਜਾਂ ਵਲੋਂ ਇਸ ਹਮਲੇ ਦੀ ਤੁਲਨਾ ਕਸ਼ਮੀਰੀ ਪੰਡਿਤਾਂ 'ਤੇ ਹੋਏ ਜੁਲਮ ਨਾਲ ਕਰ ਦਿੱਤੀ ਗਈ। ਇਥੋਂ ਤੱਕ ਕਿ 2018 'ਚ ਆਸਟਰੇਲੀਆ ਦੇ ਕਿਸੇ ਮੰਦਰ ਉਤੇ ਹੋਏ ਨਫ਼ਰਤੀ ਹਮਲੇ ਦੀ ਤਸਵੀਰ ਨੂੰ ਪਠਾਨਕੋਟ ਹਮਲੇ ਦੀ ਤਸਵੀਰ ਵਜੋਂ ਘੁਮਾ ਦਿੱਤਾ ਗਿਆ। 
ਅਸਲੀਅਤ: ਇਕ ਦੋ ਦਿਨਾਂ ਬਾਅਦ ਅਸਲੀਅਤ ਸਾਹਮਣੇ ਆਈ, ਜਿਸ ਵਿਚ ਪਤਾ ਲੱਗਾ ਕਿ ਰਾਮਲੀਲਾ ਕਰਵਾ ਰਹੇ ਪ੍ਰਬੰਧਕਾਂ ਵਿਚ ਧੜੇਬੰਦੀ ਚੱਲ ਰਹੀ ਸੀ ਅਤੇ ਇਹਨਾਂ ਦਰਮਿਆਨ ਸ਼੍ਰੀ ਰਾਮ ਚੰਦਰ ਦੇ ਰੋਲ ਨੂੰ ਲੈ ਕੇ ਰੌਲਾ ਸੀ। ਇਕ ਧਿਰ ਦੇ ਬੰਦੇ ਵਲੋਂ ਜਦੋਂ ਸ਼੍ਰੀ ਰਾਮ ਦਾ ਰੋਲ ਨਿਭਾਇਆ ਜਾ ਰਿਹਾ ਸੀ ਤਾਂ ਦੂਜੇ ਧੜੇ ਨੇ ਆ ਕੇ ਉਸ ਬੰਦੇ ਨੂੰ ਕੁੱਟ ਦਿੱਤਾ ਤੇ ਸਿਰ 'ਤੇ ਪਾਇਆ ਮੁਕਟ ਖਿਲਾਰ ਦਿੱਤਾ। ਇਸ ਗੱਲ ਨੂੰ ਸ਼ਰਾਰਤੀ ਅਨਸਰਾਂ ਵਲੋਂ ਸ਼੍ਰੀ ਰਾਮ 'ਤੇ ਹੋਏ ਹਮਲੇ ਵਜੋਂ ਖੂਬ ਪ੍ਰਚਾਰਿਆ ਗਿਆ।

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026

Posted on August 7th, 2026