Posted on October 30th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਕੈਨੇਡਾ ਸਰਕਾਰ ਨੇ ਅਗਲੇ ਤਿੰਨ ਸਾਲਾਂ ਲਈ ਆਪਣਾ ਇਮੀਗਰੇਸ਼ਨ ਟੀਚਾ ਵਧਾ ਦਿੱਤਾ ਹੈ। ਇਮੀਗਰੇਸ਼ਨ ਮਹਿਕਮੇ ਨੇ ਐਲਾਨ ਕੀਤਾ ਹੈ ਕਿ ਸਾਲ 2021 ਵਿੱਚ 401,000, 2022 ਵਿੱਚ 411,000 ਅਤੇ 2023 ਵਿੱਚ 421,000 ਲੋਕ ਬਾਹਰਲੇ ਮੁਲਕਾਂ ਤੋਂ ਕੈਨੇਡਾ ਮੰਗਵਾਏ ਪੱਕੇ ਤੌਰ 'ਤੇ ਮੰਗਵਾਏ ਜਾਣਗੇ ਤਾਂ ਕਿ ਕੈਨੇਡਾ ਦੀ ਆਰਥਿਕਤਾ ਅਤੇ ਕੰਮਕਾਜ ਚਲਦੇ ਰਹਿਣ।
ਇਸ ਤਰਾਂ ਕੈਨੇਡਾ ਅਗਲੇ 3 ਸਾਲਾਂ 'ਚ 12 ਲੱਖ ਤੋਂ ਵੱਧ ਸਿੱਖਿਅਤ ਕਾਮਿਆਂ, ਪਰਿਵਾਰਕ ਜੀਆਂ ਅਤੇ ਸ਼ਰਨਾਰਥੀਆਂ ਨੂੰ ਪੱਕੇ ਤੌਰ 'ਤੇ ਇੱਥੇ ਰਹਿਣ ਦੀ ਆਗਿਆ ਦੇਵੇਗਾ। ਸੰਨ 1990 'ਚ ਕੈਨੇਡਾ ਨੇ 4 ਲੱਖ ਲੋਕ ਬਾਹਰੋਂ ਮੰਗਵਾਏ ਸਨ, ਤਾਜ਼ਾ ਐਲਾਨ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ।
ਕਰੋਨਾ ਮਹਾਮਾਰੀ ਕਾਰਨ ਇਸ ਸਾਲ ਬਹੁਤ ਘੱਟ ਲੋਕ ਪੱਕੇ ਤੌਰ 'ਤੇ ਕੈਨੇਡਾ ਆ ਸਕੇ, ਜਿਸ ਕਾਰਨ ਬਹੁਤਿਆਂ ਕੰਮਾਂ 'ਤੇ ਕਾਮਿਆਂ ਦੀ ਘਾਟ ਹੈ। ਸਰਕਾਰ ਨੇ ਇਸ ਸਾਲ 341,000 ਲੋਕ ਬਾਹਰਲੇ ਮੁਲਕਾਂ ਤੋਂ ਪੱਕੇ ਕੈਨੇਡਾ ਮੰਗਵਾਉਣ ਦਾ ਟੀਚਾ ਮਿੱਥਿਆ ਸੀ ਪਰ ਕਰੋਨਾ ਕਾਰਨ ਅਗਸਤ 2020 ਤੱਕ ਕੇਵਲ 128,425 ਲੋਕ ਹੀ ਕੈਨੇਡਾ ਪੁੱਜ ਸਕੇ, ਜਿਸ ਕਾਰਨ ਮਿੱਥਿਆ ਟੀਚਾ ਸਰ ਨਾ ਹੋ ਸਕਿਆ। ਇਹੀ ਕਾਰਨ ਹੈ ਕਿ ਕੰਮਾਂ 'ਤੇ ਕਾਮਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਆਬਾਦੀ ਬਹੁਤ ਸੁਸਤ ਰਫਤਾਰ ਨਾਲ ਵਧ ਰਹੀ ਹੈ, ਇਸ ਲਈ ਬਾਹਰੋਂ ਕਾਮੇ ਮੰਗਵਾਉਣੇ ਕੈਨੇਡਾ ਸਰਕਾਰ ਦੀ ਮਜਬੂਰੀ ਹੈ। ਜੇਕਰ ਬਾਹਰੋਂ ਕਾਮੇ ਆਉਂਦੇ ਰਹਿਣਗੇ ਤੇ ਟੈਕਸ ਕਟਾਉਂਦੇ ਰਹਿਣਗੇ, ਤਾਂ ਹੀ ਕੈਨੇਡਾ ਸਰਕਾਰ ਰਿਟਾਇਰ ਹੋ ਰਹੇ ਕੈਨੇਡਾ ਵਾਸੀਆਂ ਨੂੰ ਪੈਨਸ਼ਨ ਦੇ ਸਕੇਗੀ। ਇਸ ਲਈ ਇਹ ਪਰਵਾਸ-ਚੱਕਰ ਕੈਨੇਡਾ ਲਈ ਜ਼ਰੂਰੀ ਹੈ।
ਇਸੇ ਦੌਰਾਨ ਬਹੁਤ ਸਾਰੇ ਲੋਕ ਜੋ ਕੈਨੇਡਾ ਸਟੂਡੈਂਟ ਵੀਜ਼ੇ ਜਾਂ ਵਰਕ ਪਰਮਿਟ 'ਤੇ ਆਏ ਹੋਏ ਹਨ, ਦੀ ਮੰਗ ਹੈ ਕਿ 2020 ਦਾ ਟੀਚਾ ਪੂਰਾ ਕਰਨ ਲਈ ਉਨ੍ਹਾਂ ਨੂੰ ਹੀ ਕੈਨੇਡਾ 'ਚ ਪੱਕਾ ਕਰ ਦਿੱਤਾ ਜਾਵੇ। ਹੁਣ ਇਸ ਮੰਗ ਦਾ ਸਮਰਥਨ ਵਿਰੋਧੀ ਧਿਰ ਐਨਡੀਪੀ ਨੇ ਵੀ ਕੀਤਾ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਇੱਥੇ ਹਨ ਪਰ ਪੱਕੇ ਨਹੀਂ, ਉਨ੍ਹਾਂ ਨੂੰ ਇਮੀਗਰੇਸ਼ਨ ਦੇ ਕੇ 2020 ਵਾਲੀ ਘਾਟ ਪੂਰੀ ਕਰ ਲੈਣੀ ਚਾਹੀਦੀ ਹੈ। ਜੇਕਰ ਇਹ ਮੁੱਦਾ ਜ਼ੋਰ ਫੜ ਗਿਆ ਤਾਂ ਸਰਕਾਰ ਅਜਿਹਾ ਫੈਸਲਾ ਲੈ ਵੀ ਸਕਦੀ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026