Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਬਸਫੋਰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਕਰੋਨਾ ਦੇ ਸ਼ੱਕੀ ਮਰੀਜ਼ ਮਿਲੇ

Posted on November 10th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਨਜ਼ਦੀਕੀ ਸ਼ਹਿਰ ਐਬਸਫੋਰਡ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਰੋਨਾ ਦੇ ਸ਼ੱਕੀ ਮਰੀਜ਼ ਮਿਲਣ ਦੀ ਜਾਣਕਾਰੀ ਫਰੇਜ਼ਰ ਹੈਲਥ ਵਲੋਂ ਦਿੱਤੀ ਗਈ ਹੈ।

ਜਿਹੜੀ ਵੀ ਸੰਗਤ 26 ਤੋਂ 31 ਅਕਤੂਬਰ ਜਾਂ 3 ਤੋਂ 6 ਨਵੰਬਰ ਦਰਮਿਆਨ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਪੁੱਜੀ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਸਿਹਤ ਅਤੇ ਕਰੋਨਾ ਦੇ ਲੱਛਣਾਂ ਦਾ ਖਿਆਲ ਰੱਖਣ। ਜੇਕਰ ਉਨ੍ਹਾਂ ਨੂੰ ਸਿਰਦਰਦ, ਬੁਖਾਰ ਜਾਂ ਜ਼ੁਕਾਮ ਦੀ ਸ਼ਿਕਾਇਤ ਹੈ ਤਾਂ ਉਹ ਕਰੋਨਾ ਦਾ ਟੈਸਟ ਕਰਵਾਉਣ।

ਅੱਜ ਬੀਸੀ ਵਿੱਚ ਕਰੋਨਾ ਦੇ 525 ਕੇਸ ਲੱਭੇ ਹਨ। ਇਹ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਦੀਵਾਲੀ ਮੌਕੇ ਕਿਤੇ ਵੀ ਇਕੱਠੇ ਹੋਣ ਤੋਂ ਗੁਰੇਜ਼ ਕੀਤਾ ਜਾਵੇ। ਅਕਸਰ ਦੀਵਾਲੀ ਮੌਕੇ ਲੋਕ ਮਠਿਆਈ ਵਾਲੀਆਂ ਦੁਕਾਨਾਂ, ਧਾਰਮਿਕ ਸਥਾਨਾਂ ਅਤੇ ਘਰਾਂ 'ਚ ਇਕੱਠੇ ਹੁੰਦੇ ਹਨ, ਇਸ ਵਾਰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਦੀਵਾਲੀ ਇਸ ਵਾਰ 14 ਨਵੰਬਰ ਦਿਨ ਸ਼ਨੀਵਾਰ ਦੀ ਹੈ।



Archive

RECENT STORIES