Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਚੀਨ ਨਾਲ ਤਣਾਅ ਖਤਮ ਅਤੇ ਫੌਜ ਵਾਪਸ ਸੱਦਣ ਲਈ ਹੋਇਆ ਸਹਿਮਤ

Posted on November 11th, 2020

ਲੱਦਾਖ । ਚੜ੍ਹਦੀ ਕਲਾ ਬਿਊਰੋ

ਅਮਰੀਕਾ 'ਚ ਹੋਈ ਰਾਜਸੀ ਤਬਦੀਲੀ ਤੋਂ ਕੁਝ ਦਿਨ ਬਾਅਦ ਹੀ ਭਾਰਤ ਨੇ ਚੀਨ ਨਾਲ ਹੱਥ ਮਿਲਾ ਕੇ ਸਰਹੱਦੀ ਤਣਾਅ ਖਤਮ ਕਰਨ ਅਤੇ ਫੌਜ ਵਾਪਸ ਬੁਲਾਉਣ ਦੀ ਹਾਮੀ ਭਰ ਦਿੱਤੀ ਹੈ। ਭਾਰਤ ਦੇ ਮੰਨਣ ਪਿੱਛੋਂ ਚੀਨ ਵੀ ਸ਼ਾਂਤੀ ਲਈ ਸਹਿਮਤ ਹੋ ਗਿਆ ਹੈ।

ਫੌਜੀ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵਿਵਾਦਪੂਰਨ ਮੋਰਚਿਆਂ ਤੋਂ ਤਿੰਨ ਪੜਾਵਾਂ ਹੇਠ ਫੌਜਾਂ ਨੂੰ ਵਿਆਪਕ ਰੂਪ ਨਾਲ ਹਟਾ ਦੇਵੇਗਾ। ਪਹਿਲੇ ਪੜਾਅ ਵਿੱਚ ਫੌਜੀ ਵਾਹਨ ਪਿੱਛੇ ਹਟਣਗੇ, ਦੂਜੇ ਪੜਾਅ ਵਿੱਚ ਪੈਂਗੋਂਗ ਝੀਲ ਦੇ ਕੰਢੇ ਤੋਂ ਫੌਜ ਵਾਪਸ ਲਏ ਲੈਣਗੇ ਤੇ ਤੀਜੇ ਪੜਾਅ ਵਿੱਚ ਫੌਜ ਝੀਲ ਦੇ ਦੱਖਣੀ ਖੇਤਰ ਤੋਂ ਪਿੱਛੇ ਹਟ ਜਾਵੇਗੀ।

ਸਮਝੌਤਾ ਇਸ ਗੱਲ ਨੂੰ ਲੈ ਕੇ ਹੋਇਆ ਦੱਸਿਆ ਜਾਂਦਾ ਹੈ ਕਿ ਭਾਰਤ ਅਤੇ ਚੀਨ ਮੁੜ ਉਨ੍ਹਾਂ ਥਾਂਵਾਂ 'ਤੇ ਵਾਪਸ ਚਲੇ ਜਾਣਗੇ, ਜਿੱਥੇ ਪਿਛਲੇ ਸਾਲ ਸਨ। ਇਸ ਤਰਾਂ ਲਗਭਗ ਛੇ ਮਹੀਨੇ ਚੱਲੇ ਇਸ ਖੂਨੀ ਟਕਰਾਅ ਦਾ ਅੰਤ ਹੋ ਸਕਦਾ ਹੈ, ਜਿਸ ਵਿੱਚ ਦੋਵੇਂ ਪਾਸੇ ਫੌਜੀ ਮਾਰੇ ਗਏ ਸਨ।

ਸੂਤਰਾਂ ਨੇ ਕਿਹਾ ਕਿ ਭਾਰਤੀ ਅਤੇ ਚੀਨੀ ਫੌਜ (ਪੀਐਲਏ) ਵਿਚਾਲੇ ਕੋਰ ਕਮਾਂਡਰ ਪੱਧਰੀ ਵਾਰਤਾ ਦੇ ਅਗਲੇ ਗੇੜ ਵਿਚ ਸਮਝੌਤੇ 'ਤੇ ਮੋਹਰ ਲਗਾਉਣ' ਤੇ ਵਿਚਾਰ ਕਰ ਰਹੀਆਂ ਹਨ।

ਅਗਲੇ ਦਿਨਾਂ ਦੌਰਾਨ ਦੋਵਾਂ ਧਿਰਾਂ ਵਿਚਾਲੇ ਨੌਂਵੇਂ ਗੇੜ ਦੀ ਗੱਲਬਾਤ ਹੋ ਸਕਦੀ ਹੈ। ਪੂਰਬੀ ਲੱਦਾਖ ਦੀਆਂ ਵੱਖ-ਵੱਖ ਪਹਾੜੀ ਥਾਵਾਂ 'ਤੇ 50,000 ਭਾਰਤੀ ਜਵਾਨ ਤਾਇਨਾਤ ਹਨ ਤੇ ਚੀਨ ਨੇ ਵੀ ਬਰਾਬਰ ਦੀ ਗਿਣਤੀ ਵਿੱਚ ਫ਼ੌਜੀ ਤਾਇਨਾਤ ਕੀਤੇ ਹੋਏ ਹਨ।



Archive

RECENT STORIES