Posted on November 17th, 2020

ਵਾਸ਼ਿੰਗਟਨ ਡੀਸੀ । ਚੜ੍ਹਦੀ ਕਲਾ
ਸਾਬਕਾ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਭਾਰਤ ਦੀ ਤਸਵੀਰ ਪੇਸ਼ ਕੀਤੀ ਗਈ ਹੈ, ਜਿਸ ਮੁਤਾਬਕ ਇਥੇ ਹਿੰਸਾ ਅਤੇ ਸਿਆਸਤ; ਧਰਮ, ਜਾਤ-ਪਾਤ ਤੇ ਪਰਿਵਾਰਵਾਦ ਦੁਆਲੇ ਘੁੰਮਦੀ ਹੈ।
ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ। ਓਬਾਮਾ ਨੇ ਲਿਖਿਆ ਹੈ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਗੰਦੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਦਾ ਜੀ ਰਹੇ ਹਨ।
ਉਨ੍ਹਾਂ ਮੁਤਾਬਕ ਪਾਕਿਸਤਾਨ ਪ੍ਰਤੀ ਹਮਲਾਵਰ ਰੁਖ ਅਪਣਾ ਕੇ ਭਾਰਤ ਅੰਦਰ ਤੇਜ਼ੀ ਨਾਲ ਕੌਮੀ ਏਕਤਾ ਪੈਦਾ ਕੀਤੇ ਜਾਣ ਦੇ ਯਤਨ ਕੀਤੇ ਜਾਂਦੇ ਹਨ। ਬਹੁਤੇ ਭਾਰਤੀ ਇਸ ਗੱਲ ’ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮੁਲਕ ਨੇ ਪਾਕਿਸਤਾਨ ਨਾਲ ਟਾਕਰੇ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ ਹਨ ਪਰ ਉਹ ਇਸ ਤੱਥ ਤੋਂ ਨਾਵਾਕਫ ਹਨ ਕਿ ਇਕ ਗਲਤੀ ਨਾਲ ਖ਼ਿੱਤੇ ਦਾ ਵਜੂਦ ਖ਼ਤਮ ਹੋਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਓਬਾਮਾ ਨੇ ਲਿਖਿਆ ਹੈ ਕਿ ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੀਆ ਗਾਂਧੀ ਨੇ ਬਜ਼ੁਰਗ ਸਿੱਖ ਵਿਅਕਤੀ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਕਿਉਂਕਿ ਊਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਸੀ ਅਤੇ ਊਹ ਰਾਹੁਲ ਗਾਂਧੀ ਲਈ ਕੋਈ ਖ਼ਤਰਾ ਨਹੀਂ ਖੜ੍ਹਾ ਕਰ ਸਕਦੇ ਸਨ, ਜਿਸ ਨੂੰ ਕਾਂਗਰਸ ਪਾਰਟੀ ਦੀ ਕਮਾਨ ਸੌਂਪਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਮਨਮੋਹਨ ਸਿੰਘ ਨੂੰ ਅਕਲਮੰਦ, ਸੂਝਵਾਨ ਅਤੇ ਹੱਦ ਤੋਂ ਵੱਧ ਇਮਾਨਦਾਰ ਗਰਦਾਨਿਆ। ‘ਸਫ਼ੈਦ ਦਾਹੜੀ ਅਤੇ ਦਸਤਾਰ ਸਜਾਊਣ ਵਾਲਾ ਬੇਹਿਸਾਬ ਅਕਲਮੰਦ ਅਤੇ ਸ਼ਾਲੀਨ ਵਿਅਕਤੀ ਪੱਛਮ ਦੀ ਨਜ਼ਰ ’ਚ ਪਵਿੱਤਰ ਵਿਅਕਤੀ ਹੈ।’
ਓਬਾਮਾ ਨੇ 2010 ’ਚ ਜਦੋਂ ਰਾਤ ਦੇ ਭੋਜਨ ਸਮੇਂ ਇਕੱਲਿਆਂ ਗੱਲਬਾਤ ਕੀਤੀ ਸੀ ਤਾਂ ਮਨਮੋਹਨ ਸਿੰਘ ਨੇ ਭਾਜਪਾ ਦੇ ਉਭਾਰ ਦਾ ਖ਼ਦਸ਼ਾ ਜਤਾਇਆ ਸੀ ਅਤੇ ਓਬਾਮਾ ਨੇ ਲਿਖਿਆ ਹੈ ਕਿ ਉਹ ਵੀ ਹੈਰਾਨ ਸਨ ਕਿ ਜਦੋਂ ਮਨਮੋਹਨ ਸਿੰਘ ਅਹੁਦੇ ਤੋਂ ਲਾਂਭੇ ਹੋਣਗੇ ਤਾਂ ਮੁਲਕ ਦਾ ਕੀ ਬਣੇਗਾ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026