Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

Posted on November 18th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਇੱਕ ਖਤ ਲਿਖਦਿਆਂ ਆਦੇਸ਼ ਦਿੱਤੇ ਹਨ ਕਿ ਕੁਝ ਹਫਤੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਨਾ ਪ੍ਰਵਾਨਗੀ ਛਾਪੇ ਜਾਣ ਦੇ ਦੋਸ਼ਾਂ ਹੇਠ ਬੀਸੀ ਦੇ ਦੋ ਸਿੱਖਾਂ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰ ਦਿੱਤੀ ਜਾਵੇ। ਖਤ ਮੁਤਾਬਕ ਉਕਤ ਵਿਅਕਤੀਆਂ ਨੇ ਸ੍ਰੀ ਅਕਾਲ ਤਖਤ ਤੱਕ ਪਹੁੰਚ ਕਰਕੇ ਮੰਗ ਰੱਖੀ ਸੀ ਕਿ ਅਸੀਂ ਖਾਲਸਾ ਸਕੂਲ ਲਈ ਕਿਤਾਬਾਂ ਛਾਪਣੀਆਂ ਹਨ, ਇਸ ਲਈ ਇਹ ਮਸ਼ੀਨਰੀ ਵਾਪਸ ਕਰ ਦਿੱਤੀ ਜਾਵੇ।

ਜਾਪਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸਥਾਨਕ ਸਿੱਖ ਜਥੇਬੰਦੀਆਂ ਇਸ ਸਬੰਧੀ ਵਿਚਾਰ ਕਰਕੇ ਇਸ ਖਤ ਦਾ ਜਵਾਬ ਦੇਣਗੀਆਂ।



Archive

RECENT STORIES