Posted on November 19th, 2020

ਲਾਹੌਰ । ਚੜ੍ਹਦੀ ਕਲਾ
ਸਿੱਖਾਂ ਅਤੇ ਸਿੱਖ ਸ਼ਖਸੀਅਤਾਂ ਖਿਲਾਫ ਪਾਕਿਸਤਾਨ 'ਚ ਜ਼ਹਿਰ ਉਗਲਣ ਵਾਲੇ ਮੌਲਾਣਾ ਖਾਦਿਮ ਹੁਸੈਨ ਰਿਜ਼ਵੀ ਨੂੰ ਅੱਲ੍ਹਾ ਨੇ 54 ਸਾਲ ਦੀ ਉਮਰ 'ਚ ਹੀ ਚੁੱਕ ਲਿਆ।
ਰਿਜ਼ਵੀ ਨੇ ਬੀਤੇ 'ਚ ਗੁਰੂ ਨਾਨਕ ਪਾਤਸ਼ਾਹ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ ਅਤੇ ਅਕਸਰ ਉਹ ਪਾਕਿਸਤਾਨ ਦੇ ਲੋਕਾਂ ਨੂੰ ਸਿੱਖਾਂ ਖਿਲਾਫ ਭੜਕਾਉਂਦਾ ਰਹਿੰਦਾ ਸੀ। ਕਰਤਾਰਪੁਰ ਲਾਂਘੇ ਦਾ ਉਸਨੇ ਡੱਟ ਕੇ ਵਿਰੋਧ ਕੀਤਾ ਸੀ।
ਸਿੱਖਾਂ ਤੋਂ ਇਲਾਵਾ ਉਹ ਹੋਰ ਘੱਟਗਿਣਤੀਆਂ ਜਿਵੇਂ ਕਿ ਹਿੰਦੂਆਂ, ਈਸਾਈਆਂ ਖੀਲਾਫ ਵੀ ਪੁੱਜ ਕੇ ਨਫਰਤੀ ਪ੍ਰਚਾਰ ਕਰਦਾ ਸੀ।
ਮੌਲਾਣਾ ਰਿਜ਼ਵੀ ਦੇ ਨਜ਼ਦੀਕੀਆਂ ਮੁਤਾਬਕ ਉਸਨੂੰ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਸਾਹ ਲੈਣ 'ਚ ਵੀ ਤਕਲੀਫ ਹੋ ਰਹੀ ਸੀ। 2006 ਦੌਰਾਨ ਇੱਕ ਹਾਦਸੇ 'ਚ ਸਖਤ ਜ਼ਖਮੀ ਹੋਣ ਤੋਂ ਬਾਅਦ ਉਹ ਵੀਲ੍ਹ-ਚੇਅਰ 'ਤੇ ਹੀ ਸਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026