Posted on July 4th, 2013

ਰਾਂਚੀ- ਗਾਂਧੀ ਪਰਿਵਾਰ 'ਤੇ ਅਕਸਰ ਨਿਸ਼ਾਨਾ ਸਾਧਣ ਵਾਲੇ ਯੋਗ ਗੁਰੂ ਰਾਮਦੇਵ ਨੇ ਵੀਰਵਾਰ ਨੂੰ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ 'ਤੇ ਕੇਦਾਰਨਾਥ ਸੰਕਟ ਦੇ ਬਹਾਨੇ ਨਿਸ਼ਾਨਾ ਸਾਧਿਆ। ਰਾਂਚੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮਦੇਵ ਨੇ ਕਿਹਾ ਕਿ ਜਿਸ ਸਮੇਂ 10 ਹਜ਼ਾਰ ਲੋਕਾਂ ਦੀਆਂ ਲਾਸ਼ਾਂ ਇਮਾਰਤਾਂ 'ਚ ਪਈਆਂ ਸਨ ਅਤੇ ਇਕ ਲੱਖ ਤੋਂ ਜ਼ਿਆਦਾ ਸ਼ਰਧਾਲੂ ਅਤੇ ਸਥਾਨਕ ਵਾਸੀ ਮੁਸੀਬਤ 'ਚ ਸਨ ਉਸ ਦੌਰਾਨ ਕਾਂਗਰਸ ਦੇ ਯੁਵਰਾਜ ਵਿਦੇਸ਼ਾਂ 'ਚ ਰੰਗਰਲੀਆਂ ਮਨਾ ਰਹੇ ਸਨ। ਰਾਮਦੇਵ ਨੇ ਕਿਹਾ ਕਿ ਇਹੀ ਕਾਂਗਰਸ ਦਾ ਅਸਲੀ ਚਰਿੱਤਰ ਹੈ ਅਤੇ ਸੰਕਟ ਦੀ ਇਸ ਘੜੀ 'ਚ ਇਹ ਸਾਹਮਣੇ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੇਦਾਰਨਾਥ 'ਚ ਕੁਦਰਤੀ ਸੰਕਤ ਦੇ 8 ਦਿਨ ਬਾਅਦ ਤੱਕ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਪੂਰੇ ਦ੍ਰਿਸ਼ 'ਚੋਂ ਗਾਇਬ ਰਹੇ ਪਰ ਜਦੋਂ ਰਾਹੁਲ ਗਾਂਧੀ ਦੇ ਗੈਰਹਾਜ਼ਰ 'ਤੇ ਭਾਜਪਾ ਨੇ ਸਵਾਲ ਚੁੱਕੇ ਤਾਂ ਰਾਹੁਲ ਗਾਂਧੀ 8 ਦਿਨ ਬਾਅਦ ਪਰਤੇ ਅਤੇ ਉਤਰਾਖੰਡ ਦਾ ਦੌਰਾ ਕੀਤਾ। ਹਾਲਾਂਕਿ ਇਸ ਪੂਰੇ ਮਾਮਲੇ 'ਚ ਭਾਜਪਾ ਨੇ ਵੀ ਰਾਹੁਲ 'ਤੇ ਇੰਨੇ ਤਿੱਖੇ ਵਾਰ ਨਹੀਂ ਕੀਤੇ ਸਨ, ਪਰ ਰਾਮਦੇਵ ਨੇ ਰਾਹੁਲ 'ਤੇ ਰੰਗਰਲੀਆਂ ਮਨਾਉਣ ਦੇ ਦੋਸ਼ ਲਗਾ ਕੇ ਰਾਜਨੀਤੀ 'ਚ ਭਾਸ਼ਾ ਦੇ ਮਰਿਆਦਾ ਨੂੰ ਵੀ ਤਾਕ 'ਤੇ ਰੱਖ ਦਿੱਤਾ ਹੈ।

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026