Posted on December 2nd, 2020

ਕਾਂਗਰਸ ਵੱਲੋਂ ਲੜਿਆ ਗਿਆ ਭਾਰਤ ਦੀ ਅਖੌਤੀ ਆਜ਼ਾਦੀ ਦਾ ਸੰਘਰਸ਼ ਅਸਲ ਚ ਭਾਰਤੀ ਮੰਡੀ ਤੇ ਕਬਜੇ ਦੀ ਲੜਾਈ ਸੀ। ਕਾਂਗਰਸ ਨੇ ਇਹ ਸਾਰਾ ਸੰਘਰਸ਼ ਆਰਥਿਕਤਾ ਦੇ symbolism ਤੇ ਲੜਿਆ ।ਓਹਨਾਂ ਇਹੋ narrative build ਕੀਤਾ ਕਿ ਭਾਰਤ ਸੋਨੇ ਦੀ ਚਿੜੀ ਸੀ ਜਿਸ ਨੂੰ ਅੰਗਰੇਜ ਨੇ ਲੁੱਟਿਆ ਅਤੇ ਹੁਣ ਇਹ ਲੁੱਟ ਬੰਦ ਹੋਣੀ ਚਾਹੀਦੀ ਹੈ।
ਇੱਸ ਸਬ ਦੇ ਪਿੱਛੇ Bombay club ਨਾਂ ਦੀ ਇੱਕ ਮਜ਼ਬੂਤ ਮਾਰਵਾੜੀ ਪੂੰਜੀਵਾਦੀ ਲੋਬੀ ਸੀ । ਇਹ ਅੰਗਰੇਜ ਨੂੰ ਬਾਹਰ ਕਰ ਭਾਰਤੀ ਮੰਡੀ ਤੇ monopolistic ਕਬਜਾ ਕਰਨਾਂ ਚਾਉਂਦੇ ਸਨ। ਜਮਨਾ ਲਾਲ ਬਜਾਜ ਵਰਗੇ ਇਸ ਦੇ ਮੈਂਬਰ ਸਨ। ਗਾਂਧੀ ਇਹਨਾਂ ਦੇ ਹਿਤਾਂ ਨੂੰ ਹੀ ਮੁੱਖ ਰੱਖ ਸਾਰੀ ਲਹਿਰ ਖੜੀ ਕਰ ਰਿਹਾ ਸੀ ਚਾਹੇ ਓਹ ਸਵਦੇਸ਼ੀ ਸੀ ਚਾਹੇ quit India movement । ਕਾਂਗਰਸ ਅਤੇ ਗਾਂਧੀ ਨੂੰ ਫੰਡ ਵੀ ਇਹਨਾਂ ਹੀ ਕੀਤਾ ਸੀ।
Transfer of power ਤੋਂ 1991 ਤਕ ਇਹੋ ਲਾਬੀ ਭਾਰਤ ਦੀ ਆਰਥਿਕ ਨੀਤੀ ਨੂੰ ਸੇਧ ਦਿੰਦੀ ਰਹੀ। ਸੇਧ ਦੇਣੀ ਵੀ ਆਖਰ ਕੀਤੇ ਨਿਵੇਸ਼ ਦਾ ਲਾਹਾ ਵੀ ਤਾਂ ਲੈਣਾ ਸੀ । ਇੰਪੋਰਟ substitution ,tariff protectio , license ਰਾਜ ਵਰਗੀਆਂ ਨੀਤੀਆਂ ਇਹਨਾਂ ਨੂੰ ਲਾਭ ਦੇਣ ਲਈ ਹੀ ਘੜੀਆਂ ਗਈਆਂ। ਹਾਂ ਓਤੋਂ ਓਤੋਂ ਨਹਿਰੂ ਹਰੇ ਸਮਾਜਵਾਦ ਦੀ ਤੂਤੀ ਵਜਾਉਂਦੇ ਸਨ ਕਿਉਂਕਿ ਐਡੀ ਵਡੱੀ ਅਬਾਦੀ ਨੂੰ ਟਿਕਾ ਕਿ ਰੱਖਣਾ ਓਹਨਾਂ ਲਈ ਇਕ ਚੁਣੌਤੀ ਸੀ ਪਰ ਪਬਲਿਕ ਸੈਕਟਰ ਦਾ ਨਿਵੇਸ਼ ਸਿਰਫ਼ ਅਤੇ ਸਿਰਫ ਓਹਨਾਂ ਸੈਕਟਰ ਚ ਹੀ ਕੀਤਾ ਜਾਂਦਾ ਸੀ, ਜਿੱਥੇ ਹਜੇ ਲਾਭਦਾਇਕ ਮੰਡੀ ਨਹੀਂ ਬਣੀ ਹੁੰਦੀ ਸੀ।
ਦ ਓਸ ਸੈਕਟਰ ਵਿਚ ਵੱਡੀ ਮੰਗ ਬਣ ਜਾਂਦੀ ਸੀ ਤਾਂ ਪਬਲਿਕ ਸੈਕਟਰ ਤੋਂ ਨਿੱਜੀ ਸੈਕਟਰ ਨੂੰ ਮੁਫ਼ਤ ਵਿੱਚ ਤਕਨੀਕ ਟਰਾਂਸਫਰ ਕੀਤੀ ਜਾਂਦੀ ਅਤੇ ਕੁਝ Bombay club ਦੇ ਘਰਾਣਿਆਂ ਨੂੰ monopoly ਦੇਣ ਲਈ ਇਹਨਾਂ ਸੈਕਟਰਾਂ ਵਿੱਚ ਲਾਇਸੈਂਸ ਰਾਜ ਲਾਗੂ ਕੀਤਾ ਜਾਂਦਾ ਸੀ ਅਤੇ ਇੰਪੋਰਟ substitution ਦੀ ਨੀਤੀ ਹੇਠ ਵਡੇ ਪੱਧਰ ਤੇ ਸਬਸਿਡੀ ਦਿੱਤੀ ਜਾਂਦੀ ਸੀ ਅਤੇ ਇੰਪੋਰਟ ਤੇ ਬਹੁਤ ਜਿਆਦਾ ਡਿਊਟੀ ਲੱਗਾ ਦਿੱਤੀ ਜਾਂਦੀ ਸੀ, ਜਿਵੇਂ ਕਿ ਕਾਰ, ਸਕੂਟਰ, ਟਰੈਕਟਰ, ਕੱਪੜਾ ਆਦਿ।
1991 ਤੱਕ ਇਸ ਨੀਤੀ ਤਹਿਤ ਭਾਰਤ ਦੀ ਆਰਥਿਕਤਾ ਨੂੰ ਇਹਨਾਂ ਚੂਸ ਲੀਤਾ ਸੀ। ਦੂਜੇ ਪਾਸੇ ਰੂਸ ਦੇ ਖਾਤਮੇ ਕਰਕੇ ਅਮਰੀਕਾ ਇਕੋ ਇੱਕ ਤਾਕਤ ਰਹਿ ਗਈ ਸੀ। ਨੱਬਵਿਆਂ ਦੀ ਦੁਨੀਆਂ unipolar ਸੀ। ਸੋ ਅਮਰੀਕੀ ਕੰਪਨੀਆਂ ਦੇ ਦਬਾਅ ਹੇਠ ਆ ਕਿ ਭਾਰਤ ਨੂੰ imf ਦੀਆਂ ਨੀਤੀਆਂ ਲਾਗੂ ਕਰਨੀਆਂ ਪਈਆਂ ਅਤੇ ਭਾਰਤੀ ਮੰਡੀ ਨੂੰ ਪੱਛਮੀ ਪੂੰਜੀਪਤੀਆਂ ਲਈ ਖੋਲਣਾ ਪਿਆ। ਇਹ ਸਾਰਾ ਕੰਮ ਡਾ Manmohan singh ਅਤੇ ਮੋਨਟੇਕ ਸਿੰਘ ਆਹਲੂਾਲੀਆ ਵਰਗੇ imf ਵਿੱਚ ਰਹੇ ਅਰਥਚਾਰੇ ਦੇ ਮਾਹਰਾਂ ਨੇ ਸਿਰੇ ਲਾਇਆ।
ਭਾਰਤ ਪੱਛਮੀ ਕੰਪਨੀਆਂ ਦੀ ਮੰਡੀ ਬਣ ਗਈ ਅਤੇ ਮੰਗ ਨੂੰ ਵਧਾਉਣ ਲਈ ਕ੍ਰੈਡਿਟ ਦਾ ਇਸਤੇਮਾਲ ਕੀਤਾ ਗਿਆ। Saving ਦਾ ਪੈਸਾ ਜਿਹੜਾ ਕਿ productive use 'ਚ ਆਉਣਾ ਸੀ, ਓਹ ਖਪਤ ਵਧਾਉਣ ਲਈ ਵਰਤਿਆ ਜਾਣ ਲੱਗਾ।ਟਰੱਕ ਲੈਣ ਲਈ ਕਰਜ਼ਾ ਮਹਿੰਗੇ ਦਰਾਂ 'ਤੇ ਮਿਲਦਾ ਸੀ ਤੇ ਕਾਰ ਲੈਣ ਲਈ ਸਸਤੇ ਦਰਾਂ 'ਤੇ ਪਰ productivity ਨਾ ਵਧਣ ਕਰਕੇ 2012 ਤੋਂ ਬਾਅਦ ਭਾਰਤੀ ਅਰਥਚਾਰੇ ਦਾ ਇੰਜਣ ਧੂੰਆਂ ਛੱਡਣ ਲੱਗ ਪਿਆ। ਡਿਮਾਂਡ ਹੋਰ ਵਧਣੋਂ ਰੁਕ ਗਈ। ਲੋਕਾਂ ਨੂੰ ਪਿਛਲੇ ਲਏ ਕਰਜ਼ੇ ਭਾਰ ਲਗਣ ਲੱਗ ਪਏ। capacity under utilization ਕਰਕੇ ਬੰਕਾ ਦੇ ਵੱਡੇ ਨਿਵੇਸ਼ default ਹੋਣੇ ਸ਼ੁਰੂ ਹੋ ਗਏ।
ਮੋਦੀ ਨੇ ਜਿਹੜੇ ਕਦਮ ਠੀਕ ਕਰਨ ਲਈ ਚੱਕੇ ਸਾਰੇ ਪੁਠੇ ਪੈ ਗਏ ਰਹਿੰਦੀ ਖੂੰਹਦੀ ਕਸਰ ਸੁਰੱਖਿਆ ਲਈ ਕੀਤੇ ਜਾਣ ਵਾਲੇ ਖਰਚੇ ਅਤੇ ਕਰੋਨਾ ਕਰਕੇ ਡਾਵਾਂਡੋਲ ਹੋਈ ਅਰਥਚਾਰੇ ਨੇ ਕੱਢ ਦਿੱਤੀ।
ਹੁਣ ਭਾਰਤ ਨੂੰ ਪਛਮੀ ਦੇਸ਼ਾਂ ਦੀ ਇਮਦਾਦ ਚਾਹੀਦੀ ਹੈ। ਇਹ ਯਹੂਦੀ ਲੋਭੀ shylock ਵਾਂਗ ਕੀਮਤ ਮੰਗਦੀਆਂ ਹਨ, ਜਿਹੜੀ ਕਿ agriculture ਇਹਨਾਂ ਲਈ ਖੋਲ੍ਹ ਕੇ ਅਦਾ ਕੀਤੀ ਜਾ ਰਹੀ ਹੈ।
ਇਹਨਾਂ ਦੇ ਨਾਲ ਓਹੀ Bombay club ਰਲ ਕੇ ਜਗਤ ਸੇਠ ਵਾਲਾ ਰੋਲ ਨਿਭਾ ਰਿਹਾ ਹੈ। ਕੁਲ ਮਿਲਾ ਕਿ ਈਸਟ ਇੰਡੀਆ ਕੰਪਨੀ ਅਤੇ ਜਗਤ ਸੇਠ ਫੇਰ ਲੁੱਟਣ ਤੁਰ ਪਏ ਹਨ ਅਤੇ ਅੱਜ ਫੇਰ ਪੰਜਾਬ ਨੇ ਹੀ ਇਹਨੂੰ ਵੰਗਾਰਿਆ ਹੈ।
ਸਾਡੀ ਲੜਾਈ ਕੱਲੇ ਖੇਤੀ ਕਾਨੂੰਨਾਂ ਦੀ ਨਹੀਂ, ਆਪਣੀ ਹੋਂਦ ਦੀ ਹੈ। ਅਸੀਂ ਇੱਕ economic world order ਨਾਲ਼ ਟਕਰਾਅ ਰਹੇ ਹਾਂ। ਹਾਰ ਹੋਣ ਦਾ ਉਹੀ ਨਤੀਜਾ ਨਿਕਲੂ , ਜਿਹੜਾ 1849 'ਣ ਸਿੱਖ ਫੌਜਾਂ ਦੀ ਹਾਰ ਤੋਂ ਨਿਕਲਿਆ।
-ਅਜੈਪਾਲ ਸਿੰਘ ਬਰਾੜ

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026