Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਂਟਨੀ ਦਾ ਚੀਨ ਪੁੱਜਣ 'ਤੇ ਦੁਸ਼ਮਣਾਂ ਵਾਲਾ ਸਵਾਗਤ

Posted on July 4th, 2013

ਭਾਰਤ ਸਰਹੱਦੀ ਮਸਲੇ ਬਾਰੇ ਨਵੀਆਂ ਮੁਸ਼ਕਲਾਂ ਖੜੀਆਂ ਨਾ ਕਰੇ- ਮੇਜਰ ਜਨਰਲ ਲੁਓ ਯੁਆਨ

ਬੀਜਿੰਗ- ਭਾਰਤ-ਚੀਨ ਦਰਮਿਆਨ ਰਿਸ਼ਤਿਆਂ ਨੂੰ ਸੁਖਾਵਾਂ ਕਰਨ ਲਈ ਬੀਜਿੰਗ ਪੁੱਜੇ ਰਖਿਆ ਮੰਤਰੀ ਏ.ਕੇ. ਐਂਟਨੀ ਦਾ ਦੁਸ਼ਮਣਾਂ ਵਾਲਾ ਸਵਾਗਤ ਕੀਤਾ ਗਿਆ। ਚੀਨੀ ਫ਼ੌਜ ਦੇ ਇਕ ਜਰਨੈਲ ਨੇ ਐਂਟਨੀ ਦੇ ਪੁੱਜਣ ਸਾਰ ਭਾਰਤ ਨੂੰ ਚੇਤਾਵਨੀ ਦਿਤੀ ਕਿ ਉਹ ਸਰਹੱਦੀ ਮਸਲੇ ਬਾਰੇ ਨਵੀਆਂ ਮੁਸ਼ਕਲਾਂ ਖੜੀਆਂ ਨਾ ਕਰੇ। ਮੇਜਰ ਜਨਰਲ ਲੁਓ ਯੁਆਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਭਾਰਤ ਵਲੋਂ ਸਰਹੱਦੀ ਇਲਾਕਿਆਂ ਵਿਚ ਤੈਨਾਤ ਕੀਤੀ ਜਾ ਰਹੀ ਫ਼ੌਜ ਨਾਲ ਨਵੀਂ ਸਮੱਸਿਆ ਖੜੀ ਹੋ ਰਹੀ ਹੈ।'' 


ਪੀਪਲਜ਼ ਲਿਬਰੇਸ਼ਨ ਆਰਮੀ ਦੀ ਅਕੈਡਮੀ ਵਿਚ ਕੌਮਾਂਤਰੀ ਫ਼ੌਜ ਖੋਜ ਵਿਭਾਗ ਦੇ ਉਪ ਮੁਖੀ ਲੁਓ ਯੁਆਨ ਨੂੰ ਗਰਮਖ਼ਿਆਲ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ, ''ਭਾਰਤ ਦੁਨੀਆਂ ਦਾ ਇਕੋ-ਇਕ ਮੁਲਕ ਹੈ ਜੋ ਇਹ ਦਲੀਲ ਦੇ ਕੇ ਅਪਣੀ ਫ਼ੌਜੀ ਤਾਕਤ ਵਿਚ ਵਾਧਾ ਕਰ ਰਿਹਾ ਹੈ ਕਿਉਂਕਿ ਉਸ ਨੂੰ ਚੀਨ ਦੀ ਫ਼ੌਜ ਤੋਂ ਖ਼ਤਰਾ ਹੈ, ਇਸ ਲਈ ਮੈਂ ਮੰਨਦਾ ਹਾਂ ਕਿ ਭਾਰਤ ਨੂੰ ਅਪਣੀ ਕਥਨੀ ਅਤੇ ਕਰਨੀ ਇਕ ਰਖਣੀ ਚਾਹੀਦੀ ਹੈ।'' ਉਨ੍ਹਾਂ ਨੇ ਪਿਛਲੇ ਸਾਲ ਰਯੂਕੂ ਟਾਪੂਆਂ ਬਾਰੇ ਜਪਾਨ ਦੇ ਹੱਕ 'ਤੇ ਸਵਾਲ ਉਠਾਉਂਦਿਆਂ ਵੱਡਾ ਵਿਵਾਦ ਖੜਾ ਕਰ ਦਿਤਾ ਸੀ। ਇਨ੍ਹਾਂ ਟਾਪੂਆਂ ਦੇ ਇਕ ਹਿੱਸੇ ਵਿਚ ਅਮਰੀਕਾ ਨੇ ਫ਼ੌਜੀ ਅੱਡਾ ਬਣਾਇਆ ਹੋਇਆ ਹੈ। 


ਰਖਿਆ ਮੰਤਰੀ ਚਾਰ ਦਿਨਾ ਦੌਰੇ 'ਤੇ ਚੀਨ ਆਏ ਹਨ ਅਤੇ ਉਨ੍ਹਾਂ ਵਲੋਂ ਅਪਣੇ ਹਮਅਹੁਦਾ ਨਾਲ ਸਰਹੱਦੀ ਮਸਲੇ ਬਾਰੇ ਗੱਲਬਾਤ ਤੋਂ ਇਲਾਵਾ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। (ਏਜੰਸੀ)



Archive

RECENT STORIES