Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਨੇੜੇ ਸਿੱਖ ਇਤਿਹਾਸ ਨਾਲ ਜੁੜੀਆਂ ਥਾਵਾਂ

Posted on December 11th, 2020

-ਪਲਵਿੰਦਰ ਸਿੰਘ ਖਹਿਰਾ (ਹਰਿਆਣਾ)

ਦਿੱਲੀ ਕਿਸਾਨ ਮੋਰਚਾ ਲੱਗਿਆ ਹੋਇਆ ਏ, ਪੰਜਾਬ ਦੇ ਬਹੁਤ ਲੋਕ ਉੱਥੇ ਡਟੇ ਹੋਏ ਨੇ। ਇਹ ਦੋ ਜਗ੍ਹਾ ਨੇ; ਕੁੰਡਲੀ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਪਰ ਬਹੁਤੇ ਪੰਜਾਬੀਆਂ ਨੂੰ ਇਹ ਨਹੀਂ ਪਤਾ ਕੀ ਏਥੇ ਸਿੱਖ ਇਤਿਹਾਸ ਨਾਲ ਜੁੜੀਆਂ ਦੋ ਅਹਿਮ ਥਾਂਵਾਂ ਨੇ।

ਇਕ ਹਨ, ਬਿਲਕੁਲ ਜੀ ਟੀ ਰੋਡ 'ਤੇ ਕੁੰਡਲੀ ਤੋਂ ਡੇਢ ਕਿਲੋਮੀਟਰ ਦੂਰ ਬੜ ਖਾਲਸਾ ਪਿੰਡ ਤੇ ਦੂਜਾ ਏ ਸੋਨੀਪਤ ਵਿੱਚ ਪੈਦਾ ਸਿਰੀ ਖਾਂਡਾ ਪਿੰਡ।

ਜ਼ਿਕਰਯੋਗ ਏ ਕਿਸੇ ਵਕਤ ਇਸ ਇਲਾਕੇ ਵਿੱਚ ਗੁਰੂ ਸਾਹਿਬਾਨ ਨੂੰ ਮੰਨਣ ਵਾਲੇ ਬਹੁਤ ਲੋਕ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਜਾਟ ਸਮਾਜ ਦੇ ਲੋਕ ਸਨ। ਸਿਰੀ ਖਾਂਡਾਂ ਉਹ ਪਿੰਡ ਏ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਂਦੇੜ ਤੋਂ ਚੱਲ ਕੇ ਬਹੁਤ ਸਮਾਂ ਰੁਕੇ ਸੀ ਤੇ ਇਲਾਕੇ ਦੇ ਲੋਕ ਇਕੱਠੇ ਕਰ ਕੇ ਫੌਜ ਇਕੱਠੀ ਕੀਤੀ ਸੀ। ਕੁੰਡਲੀ ਨਾਲ ਪਿੰਡ ਬੜ ਖਾਲਸਾ ਏ। ਇਸ ਪਿੰਡ ਦੇ ਖੁਸ਼ਹਾਲ ਸਿੰਘ ਦਹੀਆ ਨੇ ਭਾਈ ਜੈਤਾ ਦੇ ਪਿੱਛੇ ਲੱਗੀ ਫੌਜ ਨੂੰ ਭੁਲੇਖਾ ਪਾਉਣ ਲਈ ਪਿੰਡ ਵਾਲਿਆਂ ਨੂੰ ਕਹਿ ਕੇ ਆਪਣਾ ਸੀਸ ਭੇਟ ਕਰ ਦਿੱਤਾ ਸੀ ਤਾਂ ਮੁਗ਼ਲ ਫੌਜ ਉਸ ਦੇ ਸੀਸ ਨੂੰ ਗੁਰੂ ਜੀ ਦਾ ਸੀਸ ਸਮਝ ਕੇ ਵਾਪਿਸ ਚਲੀ ਜਾਵੇ। ਤਾਂਹੀ ਇਸ ਪਿੰਡ ਦਾ ਨਾਮ ਬੜ ਖਾਲਸਾ ਏ ਤੇ ਉਥੇ ਗੁਰਦਵਾਰਾ ਸਾਹਿਬ ਵੀ ਏ।

ਇਤਿਹਾਸਕਾਰਾਂ ਨੇ ਪਤਾ ਨਹੀਂ ਕਿਓਂ ਇਹ ਗੱਲਾਂ ਸਿੱਖਾਂ ਤੋਂ ਲੁਕੋ ਕੇ ਰੱਖੀ। ਮੈਨੂੰ ਵੀ ਇਹ ਸਭ ਮੇਰੇ ਮਿੱਤਰ ਕਰਨਲ ਮੇਹਰ ਦਾਹੀਆ ਤੋਂ ਹੀ ਪਤਾ ਲੱਗੀ। ਮੈਂ ਚਾਹੁੰਦਾ ਹਾਂ ਜੋ ਦਹਾਕਿਆਂ ਦੀ ਟੁੱਟੀ ਏ, ਉਸ ਨੂੰ ਹੁਣ ਗੰਢਿਆ ਜਾਵੇ। ਜਦ ਅੰਦੋਲਨ ਖਤਮ ਹੋ ਕੇ ਵਾਪਿਸ ਪੰਜਾਬ ਨੂੰ ਜਾਓਂਗੇ ਤਾਂ ਇਨ੍ਹਾਂ ਇਤਿਹਾਸਕ ਥਾਂਵਾਂ 'ਉਤੇ ਜ਼ਰੂਰ ਜਾ ਕੇ ਆਉਣਾ। ਵੈਸੇ ਇਨ੍ਹਾਂ ਪਿੰਡਾਂ ਦੇ ਉੱਥੇ ਮੋਰਚਿਆਂ ਵਿਚ ਮਿਲ ਜਾਣਗੇ।

ਇਹ ਪਿੰਡ ਦਹੀਆਂ ਦੇ ਨੇ ਤੇ ਸਿੰਘੂ ਮੋਰਚੇ ਉਤੇ ਦਹੀਆ ਖਾਪ ਦਾ ਟੈਂਟ ਲਗਾ ਹੋਇਆ ਏ। ਇਹ ਕੋਈ ਸਿੰਘੂ ਬਾਰਡਰ ਤੋਂ 1 ਕਿਲੋਮੀਟਰ ਪਿੱਛੇ ਪਾਨੀਪਤ ਵੱਲ ਏ।

ਜੋ ਇਸ ਜਗ੍ਹਾ ਦੀ ਜਾਣਕਾਰੀ ਲੈਣਾ ਚਾਹੁੰਦਾ ਏ, ਉਹ ਮੋਰਚੇ 'ਚ ਦਹੀਆ ਖਾਪ ਦੇ ਟੈਂਟ ਵਿੱਚ ਜਾਵੇ, ਉਥੇ ਦਹੀਆ ਖਾਪ ਦੇ ਚੌਧਰੀ ਮਿਲ ਜਾਣਗੇ। ਉਨ੍ਹਾਂ ਤੋਂ ਬੜ ਖਾਲਸਾ ਤੇ ਸਿਰੀ ਖਾਂਡਾ ਪਿੰਡਾਂ ਦੇ ਇਤਿਹਾਸ ਬਾਰੇ ਪੁੱਛ ਸਕਦੇ ਹੋ।

ਇਸ ਇਲਾਕੇ ਦੇ ਇਤਿਹਾਸ ਦਾ ਪੰਜਾਬ ਦੇ ਇਤਿਹਾਸ ਉਤੇ ਬਹੁਤ ਅਸਰ ਪਿਆ ਸੀ, ਤੁਸੀਂ ਟੁੱਟੀ ਹੋਈ ਕੜੀ ਦੁਬਾਰਾ ਜੋੜ ਸਕਦੇ ਹੋ।



Archive

RECENT STORIES