Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਮਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਦਿੱਤਾ ਅਸਤੀਫਾ

Posted on December 12th, 2020

ਬਠਿੰਡਾ (ਸਵਰਨ ਸਿੰਘ ਦਾਨੇਵਾਲੀਆ)- ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਮਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਆਪਣੇ ਅਸਤੀਫੇ 'ਚ ਲਿਖਿਆ ਕਿ ਭਾਰਤ ਦਾ ਕਿਸਾਨ ਪਰੇਸ਼ਾਨ ਹੈ। ਉਹ ਇਹਨਾਂ ਠੰਢੀਆਂ ਰਾਤਾਂ ਦੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਮੈਨੂੰ ਵੀ ਉਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਕਰਕੇ ਮੈਨੂੰ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਫਾਰਗ ਕੀਤਾ ਜਾਵੇ।

ਇਸ ਤੋਂ ਇਲਾਵਾ ਕੈਪਟਨ ਜਾਖੜ ਨੇ ਡਿਊਟੀ ਤੋਂ ਫਾਰਗ ਹੋਣ ਲਈ ਆਪਣੀ ਤਿੰਨ ਮਹੀਨੇ ਦੀ ਤਨਖਾਹ ਅਤੇ ਹੋਰ ਭੱਤੇ ਜਮ੍ਹਾਂ ਕਰਾਉਣ ਦੀ ਵੀ ਗੱਲ ਕੀਤੀ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਕਨੂੰਨੀ ਅੜਚਣ ਅਸਤੀਫਾ ਮਨਜੂਰ ਕਰਨ ਵਿੱਚ ਨਾ ਆਵੇ।



Archive

RECENT STORIES