Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਾਤਾਵਰਨ ਦੀ ਸਫਾਈ ਲਈ ਬੀ. ਸੀ. 'ਚ ਯਤਨਸ਼ੀਲ ਹੈ 'ਸਿੱਖ ਗਰੀਨ ਟੀਮ'

Posted on July 4th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਿੱਖ ਗੁਰੂ ਸਾਹਿਬਾਨ ਵਲੋਂ ਵਾਤਾਵਰਣ ਦੀ ਸਫਾਈ ਲਈ ਦਿੱਤੇ ਉਪਦੇਸ਼ਾਂ 'ਤੇ ਚੱਲਦਿਆਂ ਆਪਣੇ ਆਲੇ-ਦੁਆਲੇ ਦੀ ਸਫਾਈ ਲਈ ਯਤਨਸ਼ੀਲ 'ਸਿੱਖ ਗਰੀਨ ਟੀਮ' ਵਲੋਂ ਜਿੱਥੇ ਜਨਤਕ ਥਾਵਾਂ 'ਤੇ ਹੁੰਦੇ ਸਮਾਗਮਾਂ ਦੌਰਾਨ ਸਫਾਈ ਕਾਰਜਾਂ 'ਚ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਨਾਲ ਹੀ ਆਮ ਲੋਕਾਂ ਨੂੰ ਗੁਰਬਾਣੀ 'ਚ ਬਿਆਨ ਕੀਤੀ ਗਈ ਵਾਤਾਵਰਣ ਦੀ ਸਫਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਬੀ. ਸੀ. 'ਚ ਸਜਾਏ ਜਾਂਦੇ ਪ੍ਰਮੁੱਖ ਨਗਰ ਕੀਰਤਨਾਂ ਸਮੇਤ ਵੱਡੇ ਇਕੱਠਾਂ 'ਚ ਸਫਾਈ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ, ਜਿੱਥੇ ਹਜ਼ਾਰਾਂ ਲੋਕਾਂ ਵਲੋਂ ਖਾਣੇ ਲਈ ਵਰਤੇ ਗਏ ਜੂਠੇ ਭਾਂਡੇ ਤੇ ਹੋਰ ਕੂੜਾ-ਕਰਕਟ ਜਮ੍ਹਾਂ ਹੋ ਜਾਂਦਾ ਹੈ | 

ਜੋਤੀ ਕੌਰ ਕਾਲੜਾ ਦੀ ਸੋਚ ਤੇ ਉੱਦਮ ਸਦਕਾ ਹੋਂਦ 'ਚ ਆਈ 'ਸਿੱਖ ਗਰੀਨ ਟੀਮ' ਪਿਛਲੇ ਕੁਝ ਸਾਲਾਂ ਤੋਂ ਅਜਿਹੇ ਸਮਾਗਮਾਂ 'ਚ ਸਫਾਈ ਮੁਹਿੰਮ ਨੂੰ ਲਗਾਤਾਰ ਵਧਾ ਰਹੀ ਹੈ | ਲੰਘੇ ਹਫਤੇ ਦੇ ਅੰਤ 'ਤੇ ਨਜ਼ਦੀਕੀ ਸ਼ਹਿਰ ਨਿਊ ਵੈਸਟ ਵਿਖੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਮੌਕੇ 'ਸਿੱਖ ਗਰੀਨ ਟੀਮ' ਦੇ ਸੇਵਾਦਾਰਾਂ ਨੇ 70 ਫੀਸਦੀ ਕੂੜਾ-ਕਰਕਟ ਨੂੰ ਰੀ-ਸਾਇਕਲ 'ਚ ਤਬਦੀਲ ਕਰਨ ਲਈ ਯੋਗਦਾਨ ਪਾਇਆ | ਨਗਰ ਕੀਰਤਨ ਦੀ ਸਮਾਪਤੀ ਤੋਂ ਤੁਰੰਤ ਬਾਅਦ ਕੁਝ ਘੰਟਿਆਂ 'ਚ ਹੀ ਪੂਰੀ ਸਫਾਈ ਕਰ ਦਿੱਤੀ ਗਈ | ਇਸ ਮੁਹਿੰਮ 'ਚ ਬੱਚਿਆਂ ਤੇ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | 

ਨਿਊ ਵੈਸਟ ਦੇ ਮੇਅਰ ਵੇਨ ਰਾਈਟ ਤੇ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਦੇ ਮੁੱਖ ਸੇਵਾਦਾਰ ਸ. ਹਰਭਜਨ ਸਿੰਘ ਅਠਵਾਲ ਨੇ 'ਸਿੱਖ ਗਰੀਨ ਟੀਮ' ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ | 



Archive

RECENT STORIES