Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਖਬੀਰ 'ਤੇ ਹਮਲੇ ਪਿੱਛੇ ਬੇਅੰਤ ਸਿੰਘ ਪਰਿਵਾਰ ਦਾ ਹੱਥ- ਅਕਾਲੀ ਦਲ

Posted on December 29th, 2020

ਪਟਿਆਲਾ- ਅਕਾਲੀ ਦਲ ਨੇ ਦੋਸ਼ ਲਾਏ ਹਨ ਕਿ ਫਤਿਹਗੜ੍ਹ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਪਿੱਛੇ ਕਾਂਗਰਸੀ ਬੇਅੰਤ ਸਿੰਘ ਦੇ ਪਰਿਵਰ ਦਾ ਹੱਥ ਹੈ। ਉਨ੍ਹਾਂ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨਾਲ ਕੁਝ ਤਸਵੀਰਾਂ ਜਾਰੀ ਕਰਦਿਆਂ ਦੋਸ਼ ਲਾਏ ਹਨ ਕਿ ਇਹ ਉਹੀ ਕਾਂਗਰਸੀ ਨੌਜਵਾਨ ਹਨ, ਜਿਨ੍ਹਾਂ ਫਤਿਹਗੜ੍ਹ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦਾ ਵਿਰੋਧ ਕੀਤਾ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਸੁਖਬੀਰ ਸਿੰਘ ਬਾਦਲ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ ਸੀ ਅਤੇ ਕਿਸਾਨ ਪੱਖੀ ਨਾਅਰੇ ਲਗਾਏ ਗਏ ਸਨ। ਸਮਝਿਆ ਇਹੀ ਜਾ ਰਿਹਾ ਸੀ ਕਿ ਵਿਰੋਧ ਕਰਨ ਵਾਲੇ ਕਿਸਾਨ ਸਨ, ਜੋ ਅਕਾਲੀ-ਭਾਜਪਾ ਵਲੋਂ ਰਲ ਕੇ ਖੇਡੀਆਂ ਗਈਆਂ ਖੇਡਾਂ ਤੋਂ ਦੁਖੀ ਸਨ ਪਰ ਅਕਾਲੀ ਦਲ ਦਾ ਕਹਿਣਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ, ਕਾਂਗਰਸੀ ਸਨ।

ਅਕਾਲੀ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਸੰਗਤ ਨੂੰ ਕਾਲੇ ਝੰਡੇ ਦਿਖਾਏ ਹਨ ਅਤੇ ਖੜੇ ਪੈਰ ਝੰਡੇ ਤਿਆਰ ਕਰਨ ਲਈ ਦਸਤਾਰਾਂ ਪਾੜ ਕੇ ਦਸਤਾਰ ਦੀ ਤੌਹੀਨ ਵੀ ਕੀਤੀ ਹੈ। ਇੱਥੇ ਹੀ ਬੱਸ ਨਹੀਂ ਲੰਗਰ ਵਾਸਤੇ ਚਾਹ ਤਿਆਰ ਕਰਨ ਵਾਲੇ ਭਾਂਡੇ ਹਮਲੇ 'ਚ ਵਰਤ ਕੇ ਲੰਗਰ ਦਾ ਵੀ ਅਪਮਾਨ ਕੀਤਾ ਗਿਆ ਹੈ।



Archive

RECENT STORIES