Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਥ ਦੇ ਮਹਾਨ ਢਾਡੀ ਦਾ ਅਕਾਲ ਚਲਾਣਾ

Posted on January 3rd, 2021

ਸਰੀ । ਡਾ. ਗੁਰਵਿੰਦਰ ਸਿੰਘ

ਇਹ ਦੁਖਦਾਈ ਖ਼ਬਰ ਕੇਵਲ ਢਾਡੀ ਜਗਤ ਲਈ ਹੀ ਨਹੀਂ, ਸਗੋਂ ਸਮੁੱਚੇ ਸਿੱਖ ਪੰਥ ਲਈ ਵੀ ਦੁਖਦਾਈ ਹੈ ਕਿ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਭਾਈ ਪ੍ਰਿਤਪਾਲ ਸਿੰਘ ਬੈਂਸ ਚੜ੍ਹਾਈ ਕਰ ਗਏ ਹਨ।

ਹਾਲ ਹੀ ਵਿੱਚ ਕਿਰਸਾਨੀ ਮੋਰਚੇ ਬਾਰੇ ਉਨ੍ਹਾਂ ਬੜੀਆਂ ਜੋਸ਼ੀਲੀਆਂ ਵਾਰਾਂ ਗਾਈਆਂ ਸਨ ਅਤੇ ਬੀਤੇ ਦਿਨੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਫਤਿਹਗੜ੍ਹ ਸਾਹਿਬ ਵਿਚ, ਆਪ ਨੂੰ 'ਸਰਬੋਤਮ ਢਾਡੀ ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਅਚਨਚੇਤ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਗੁਰੂ ਚਰਨਾਂ ਵਿਚ ਜਾ ਬਿਰਾਜੇ। 17 ਅਪ੍ਰੈਲ 1960 ਵਿਚ ਜਨਮੇ ਭਾਈ ਪ੍ਰਿਤਪਾਲ ਸਿੰਘ ਬੈਂਸ ਛੋਟੀ ਉਮਰ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਸਨ। ਆਪ ਦੇ ਨਾਲ ਕਿਸ ਸਮੇਂ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਵੀ ਗਾਉਂਦੇ ਰਹੇ। ਆਪ ਨੇ ਸੰਗੀਤਕ ਜਥੇ ਵਜੋਂ ਪ੍ਰਸਿੱਧ ਪਹਿਚਾਣ ਬਣਾਈ ਸੀ ਅਤੇ ਮਗਰੋਂ ਢਾਡੀ ਖੇਤਰ ਵਿਚ ਅਨੇਕਾਂ ਸਤਿਕਾਰ ਤੇ ਸਨਮਾਨ ਹਾਸਲ ਕੀਤੇ।

ਆਪ ਬੇਹੱਦ ਮਿਲਾਪੜੇ, ਉਤਸ਼ਾਹੀ ਅਤੇ ਸੂਝਬੂਝ ਵਾਲੇ ਢਾਡੀ ਵਜੋਂ ਕੌਮਾਂਤਰੀ ਪੱਧਰ 'ਤੇ ਜਾਣੇ ਜਾਂਦੇ ਸਨ। ਪੰਥ ਕੌਮ ਲਈ ਭਾਈ ਪ੍ਰਿਤਪਾਲ ਸਿੰਘ ਬੈਂਸ ਦੀ ਸੇਵਾ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ।



Archive

RECENT STORIES