Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ 'ਤੇ ਹਮਲਾ ਕਰਨ ਦੇ ਦੋਸ਼ 'ਚ 5 ਗ੍ਰਿਫਤਾਰ

Posted on January 20th, 2021

ਆਕਲੈਂਡ । ਚੜ੍ਹਦੀ ਕਲਾ ਬਿਊਰੋ

ਨਿਊਜ਼ੀਲੈਂਡ ਦੇ 53 ਸਾਲਾ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 5 ਜਣਿਆਂ 'ਤੇ ਇਰਾਦਾ-ਏ-ਕਤਲ ਦੇ ਦੋਸ਼ ਲਾਏ ਹਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।

23 ਦਸੰਬਰ 2020 ਦੀ ਰਾਤ ਨੂੰ ਰੇਡੀਓ ਵਿਰਸਾ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਨੂੰ ਉਸਦੇ ਘਰ ਦੇ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਖਤ ਜ਼ਖਮੀ ਕਰ ਦਿੱਤਾ ਸੀ। ਇਸ ਹਮਲੇ ਵਿੱਚ ਉਸਦੀ ਜਾਨ ਤਾਂ ਬਚ ਗਈ ਪਰ ਜ਼ਖਮ ਕਾਫੀ ਡੂੰਘੇ ਹੋਣ ਕਾਰਨ ਉਹ ਹਾਲੇ ਵੀ ਇਲਾਜ਼ ਅਧੀਨ ਹੈ।

ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 24 ਤੋਂ 39 ਸਾਲ ਦੱਸੀ ਗਈ ਹੈ, ਜਿਨ੍ਹਾਂ ਨੂੰ ਡੂੰਘੀ ਜਾਂਚ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਦੀ ਸ਼ਨਾਖਤ ਹਾਲੇ ਜਾਰੀ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਆਪਣੇ ਰੇਡੀਓ ਅਤੇ ਆਨਲਾਈਨ ਸ਼ੋਅ ਰਾਹੀਂ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਅਤੇ ਸਿੱਖ ਸਿਧਾਂਤਾਂ ਬਾਰੇ ਊਲ-ਜਲੂਲ ਟਿਪਣੀਆਂ ਕਰਨ ਕਰਕੇ ਦੁਨੀਆ ਭਰ 'ਚੋਂ ਬਹੁਤ ਸਾਰੇ ਸਿੱਖ ਹਰਨੇਕ ਸਿੰਘ ਨੇਕੀ ਨਾਲ ਨਾਰਾਜ਼ ਹਨ ਅਤੇ ਉਸਦਾ ਭਰਵਾਂ ਵਿਰੋਧ ਕਰਦੇ ਆ ਰਹੇ ਹਨ। ਇਹ ਹਮਲਾ ਵੀ ਇਸੇ ਕਾਰਨ ਹੋਇਆ ਹੋ ਸਕਦਾ ਹੈ। ਸ਼ਾਇਦ ਅਜਿਹਾ ਪਹਿਲੀ ਵਾਰ ਸੀ ਕਿ ਕਿਸੇ ਸਿੱਖ ਰੇਡੀਓ ਹੋਸਟ 'ਤੇ ਹੋਏ ਕਾਤਲਾਨਾ ਹਮਲੇ ਨੂੰ ਦੁਨੀਆ ਭਰ ਦੇ ਲੋਕਾਂ ਨੇ ਸਹੀ ਠਹਿਰਾ ਕੇ ਖੁਸ਼ੀ ਮਨਾਈ ਸੀ।

ਆਉਣ ਵਾਲੇ ਦਿਨਾਂ 'ਚ ਕਥਿਤ ਦੋਸ਼ੀਆਂ ਦੇ ਨਾਮ ਅਤੇ ਤਸਵੀਰਾਂ ਜਨਤਕ ਹੋ ਸਕਦੀਆਂ ਹਨ।



Archive

RECENT STORIES