Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਸ਼ਮੀਰ ਸਮੱਸਿਆ ਦੇ ਹੱਲ ਨਾਲ ਹੀ ਆਏਗੀ ਭਾਰਤ-ਪਾਕਿ 'ਚ ਸਥਿਰਤਾ

Posted on July 5th, 2013

ਨਵੀਂ ਦਿੱਲੀ : ਪਾਕਿਸਤਾਨ 'ਚ ਸਥਿਰਤਾ ਬਿਨਾਂ ਕਸ਼ਮੀਰ ਮੁੱਦੇ ਦਾ ਹੱਲ ਸੰਭਵ ਨਹੀਂ ਹੈ। ਇਸ ਦਾ ਹੱਲ ਕੱਢਣ ਤੋਂ ਬਾਅਦ ਹੀ ਭਾਰਤ ਦੇ ਇਸ ਗੁਆਂਢੀ ਦੇਸ਼ 'ਚ ਹਾਲਾਤ ਆਮ ਹੋ ਸਕਦੇ ਹਨ। ਅਜਿਹਾ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਸਾਬਕਾ ਅਧਿਕਾਰੀ ਬਰੂਸ ਰਿਡੇਲ ਦਾ ਮੰਨਣਾ ਹੈ।

ਸੀਆਈਏ 'ਚ ਕਰੀਬ 29 ਸਾਲ ਬਿਤਾਉਣ ਵਾਲੇ ਬਰੂਸ ਰਿਡੇਲ ਨੇ ਆਪਣੀ ਨਵੀਂ ਕਿਤਾਬ 'ਚ ਲਿਖਿਆ ਹੈ ਕਿ ਕਸ਼ਮੀਰ ਮਾਮਲੇ ਦੇ ਹੱਲ ਨਾਲ ਦੋਵਾਂ ਦੇਸ਼ਾਂ ਖਾਸ ਤੌਰ 'ਤੇ ਪਾਕਿਸਤਾਨ ਦੀਆਂ ਨਵੀਂਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਤੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋ ਸਕੇਗਾ। ਹਾਲ ਹੀ 'ਚ ਪ੍ਰਕਾਸ਼ਿਤ ਕਿਤਾਬ 'ਏਵਾਇਡਿੰਗ ਆਰਮਾਗਡੇਨ' 'ਚ ਬਰੂਸ ਨੇ ਦੋਵਾਂ ਗੁਆਂਢੀ ਦੇਸ਼ਾਂ 'ਚ ਸ਼ਾਂਤੀਪੂਰਨ ਸਮਝੌਤੇ ਤਕ ਪਹੁੰਚਣ 'ਚ ਰਾਸ਼ਟਪਰਤੀ ਬਰਾਕ ਓਬਾਮਾ ਦੀ ਅਗਵਾਈ 'ਚ ਅਮਰੀਕੀ ਕੋਸ਼ਿਸ਼ ਦਾ ਵੀ ਵਰਨਣ ਕੀਤਾ ਗਿਆ ਹੈ। ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀਆਂ ਦੇ ਕਾਰਜਕਾਲ ਦੌਰਾਨ ਮੱਧ ਪੂਰਬ ਤੇ ਦੱਖਣੀ ਏਸ਼ੀਆ 'ਚ ਸੀਨੀਅਰ ਸਲਾਹਕਾਰ ਦੇ ਕੰਮ ਦਾ ਲੰਮਾ ਅਨੁਭਵ ਰੱਖਣ ਵਾਲੇ ਬਰੂਸ ਅਮਰੀਕੀ ਭੂਮਿਕਾ ਨੂੰ ਮਹੱਤਵਪੂਰਨ ਮੰਨਦੇ ਹਨ। 

ਉਨ੍ਹਾਂ ਨੇ ਦੱਖਣੀ ਏਸ਼ੀਆ 'ਚ ਅਮਰੀਕੀ ਕੂਟਨੀਤਿਕ ਇਤਿਹਾਸ ਦੀ ਸਮੀਖਿਆ ਵੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰ ਮੁੱਦੇ ਦੇ ਹੱਲ ਨਾਲ ਪਾਕਿਸਤਾਨ ਦੀ ਸੈਨਾ ਦੇਸ਼ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਖਤਮ ਹੋ ਸਕੇਗੀ। ਸੈਨਾ ਦੀ ਦਖਲਅੰਦਾਜ਼ੀ ਘੱਟ ਹੋਣ ਨਾਲ ਪਾਕਿਸਤਾਨ 'ਚ ਨਾ ਸਿਰਫ ਲੋਕਤੰਤਰ ਮਜ਼ਬੂਤ ਹੋਵੇਗਾ ਬਲਕਿ ਸੱਚੇ ਅਰਥਾਂ 'ਚ ਸਰਕਾਰ ਸਥਿਰ ਹੋਵੇਗੀ। ਰਿਡੇਲ ਅਨੁਸਾਰ ਦੋਵਾਂ ਦੇਸ਼ਾਂ ਵਿਚਕਾਰ ਇਸ ਮੁੱਖ ਵਿਵਾਦ ਦੇ ਹੱਲ ਨਾਲ ਦਿੱਲੀ ਤੇ ਇਸਲਾਮਾਬਾਦ ਵਿਚਕਾਰ ਹਥਿਆਰਾਂ ਦੀ ਖਰੀਦ 'ਚ ਕਮੀ ਆਵੇਗੀ ਤੇ ਪਰਮਾਣੂ ਯੁੱਧ ਦੀ ਸਥਿਤੀ ਨੂੰ ਟਾਲਣ 'ਚ ਮਦਦ ਮਿਲੇਗੀ। ਨਾਲ ਹੀ ਭਾਰਤ ਵਿਰੁੱਧ ਅੱਤਵਾਦੀਆਂ ਦੇ ਪ੍ਰਯੋਗ ਕਰਨ 'ਚ ਪਾਕਿਸਤਾਨ ਦਾ ਉਤਸ਼ਾਹ ਘੱਟ ਕਰਨ 'ਚ ਸਹਾਇਕ ਸਿੱਧ ਹੋਵੇਗਾ। 




Archive

RECENT STORIES