Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰਕਾਰੀ ਜ਼ਬਰ ਬੰਦ ਹੋਣ ਤੱਕ ਕੋਈ ਰਸਮੀਂ ਗੱਲਬਾਤ ਨਹੀਂ ਹੋਵੇਗੀ- ਕਿਸਾਨ ਮੋਰਚਾ

Posted on February 2nd, 2021

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਮੰਗਲਵਾਰ ਨੂੰ ਕਿਹਾ ਕਿ ਜਦ ਤਕ ਪੁਲੀਸ ਅਤੇ ਪ੍ਰਸ਼ਾਸਨ ‘ਤਸੱਦਦ’ ਬੰਦ ਨਹੀਂ ਕਰਦਾ ਅਤੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਰਕਾਰ ਨਾਲ ਕੋਈ ‘ਰਸਮੀ’ ਗੱਲਬਾਤ ਨਹੀਂ ਕੀਤੀ ਜਾਏਗੀ।

ਕਈ ਕਿਸਾਨ ਜੱਥੇਬੰਦੀਆਂ ਦੇ ਸਮੂਹ ਨੇ ਬਿਆਨ ਜਾਰੀ ਕੀਤਾ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੜਕਾਂ ਵਿੱਚ ਕਿੱਲਾਂ ਠੋਕਣੀਆਂ, ਕੰਡਿਆਲੀ ਤਾਰਾਂ ਲਾਉਣਾ, ਅੰਦਰੂਨੀ ਸੜਕਾਂ ਨੂੰ ਬੰਦ ਕਰਨਾ, ਇੰਟਰਨੈੱਟ ਸੇਵਾਵਾਂ ਰੋਕਣਾ ਅਤੇ ‘ਭਾਜਪਾ ਅਤੇ ਆਰਐੱਸਐੱਸ ਕਾਰਕੁਨਾਂ ਰਾਹੀਂ ਪ੍ਰਦਰਸ਼ਨ ਕਰਵਾਉਣੇ ਸਰਕਾਰ, ਪੁਲੀਸ ਅਤੇ ਪ੍ਰਸ਼ਾਸਨ ਦੀ ਯੋਜਨਾਬੱਧ ਚਾਲਾਂ ਹਨ। ਪ੍ਰਦਰਸ਼ਨਕਾਰੀਆਂ ਨੂੰ ਪ੍ਰੇਸ਼ਾਨ ਕਰਨਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ।



Archive

RECENT STORIES