Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਮਰਜੰਸੀ ਲਾਉਣਾ ਗ਼ਲਤ ਸੀ- ਰਾਹੁਲ ਗਾਂਧੀ

Posted on March 2nd, 2021

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਗਾਈ ਗਈ ਐਮਰਜੰਸੀ ਨੂੰ ‘ਗ਼ਲਤੀ’ ਦੱਸਿਆ ਹੈ। ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਵੱਲੋਂ 1975 ਤੋਂ 1977 ਤੱਕ 21 ਮਹੀਨਿਆਂ ਲਈ ਐਮਰਜੰਸੀ ਲਾਈ ਗਈ ਸੀ।

ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਅਰਸੇ ਦੌਰਾਨ ਜੋ ਕੁਝ ਹੋਇਆ ਉਹ ‘ਗ਼ਲਤ’ ਸੀ, ਪਰ ਅੱਜ ਦੇ ਸੰਦਰਭ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਐਮਰਜੰਸੀ ਦੀ ਘਟਨਾ ਸਿਧਾਂਤਕ ਤੌਰ ’ਤੇ ਵੱਖਰੀ ਸੀ ਕਿਉਂਕਿ ਕਾਂਗਰਸ ਨੇ ਉਦੋਂ ਦੇਸ਼ ਦੇ ਸੰਵਿਧਾਨਕ ਚੌਖਟੇ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।

ਅਮਰੀਕਾ ਦੀ ਕੋਰਨੈੱਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਤੇ ਦੇਸ਼ ਨੂੰ ਉਹਦਾ ਸੰਵਿਧਾਨ ਦਿੱਤਾ, ਵਿੱਚ ਅੰਦਰੂਨੀ ਜਮਹੂਰੀਅਤ ਦੇ ਹਾਮੀ ਹਨ।

ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਤਾਮਿਲਨਾਡੂ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੂੰ ਨਾਗਪੁਰ ਵਾਪਸ ਭੇਜਣ ਦਾ ਬਿਆਨ ਵੀ ਦਿੱਤਾ ਸੀ।



Archive

RECENT STORIES