Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿਸਾਨ ਮੌਰਚਾ: ਦੋ ਸਾਲਾ ਦੀ ਬੱਚੀ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ

Posted on March 4th, 2021

ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਚਾਣਕਿਆਪੁਰੀ ਨੇੜੇ ਕੁਝ ਔਰਤਾਂ ਅਤੇ ਇੱਕ ਦੋ ਸਾਲ ਦੀ ਛੋਟੀ ਬੱਚੀ ਨੂੰ ਫੜ ਲਿਆ, ਜਦ ਉਹ ਇਹ ਸਿੰਘੂ ਸਰਹੱਦ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਵੱਲ ਜਾ ਰਹੀਆਂ ਸਨ।

ਉਨ੍ਹਾਂ ਨੂੰ ਇਸ ਕਾਰਨ ਰੋਕਿਆ ਗਿਆ ਕਿਉਂਕਿ ਉਹ ਜਿਸ ਟੈਂਪੋ ਟਰੈਵਲਰ 'ਤੇ ਸਵਾਰ ਹੋ ਕੇ ਜਾ ਰਹੇ ਸਨ, ਉਸ 'ਤੇ ਖ਼ਾਲਸਈ ਨਿਸ਼ਾਨ ਅਤੇ ਕਿਸਾਨ ਮੋਰਚੇ ਦੇ ਝੰਡੇ ਪ੍ਰਮੁੱਖਤਾ ਨਾਲ ਲੱਗੇ ਹੋਏ ਸਨ। ਜਦੋਂ ਉਨ੍ਹਾਂ ਨੂੰ ਝੰਡੇ ਹਟਾਉਣ ਲਈ ਕਿਹਾ ਗਿਆ, ਤਾਂ ਇਨ੍ਹਾਂ ਬੀਬੀਆਂ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਸਮੂਹਾਂ ਵਿਚ ਸਮੂਹ ਦੀ ਆਗੂ ਮਨਜੀਤ ਕੌਰ ਡੋਬਕਾ ਅਤੇ ਇਕ ਬੱਚੀ, ਯਸਮੀ ਕੌਰ ਸ਼ਾਮਲ ਸਨ।

ਵਕੀਲ ਵਸੂ ਕੁਕਰੇਜਾ ਨੇ ਕਿਹਾ, “ਕਾਨੂੰਨ ਅਨੁਸਾਰ ਤੁਸੀਂ ਸ਼ਾਮ 7 ਵਜੇ ਜਾਂ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਨਹੀਂ ਕਰ ਸਕਦੇ। ਇੱਕ ਦੋ ਸਾਲਾ ਬੱਚੀ ਨੂੰ ਤਾਂ ਹਰਗਿਜ਼ ਨਹੀਂ। ਅਸੀਂ ਇਸ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੰਯੁਕਤ ਕਮਿਸ਼ਨਰ ਨੂੰ ਪੱਤਰ ਲਿਖਾਂਗੇ ਅਤੇ ਅਸੀਂ ਉਨ੍ਹਾਂ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਵੀ ਦਰਜ ਕਰ ਸਕਦੇ ਹਾਂ।”

ਬਾਅਦ ਵਿਚ ਤਿਲਕ ਮਾਰਗ ਥਾਣੇ ਤੋਂ ਸਭ ਨੂੰ ਰਿਹਾਅ ਕਰ ਦਿੱਤਾ ਗਿਆ।



Archive

RECENT STORIES