Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੂਰਬੀ ਅਤੇ ਪੱਛਮੀ ਕੈਨੇਡਾ 'ਚ ਘਰਾਂ ਦੀ ਮਾਰਕੀਟ ਦਾ ਭਵਿੱਖ

Posted on March 10th, 2021

ਪੂਰਬੀ ਅਤੇ ਪੱਛਮੀ ਕੈਨੇਡਾ 'ਚ ਘਰਾਂ ਦੀ ਮਾਰਕੀਟ ਨੂੰ ਲੱਗੀ ਅੱਗ ਬਾਰੇ ਆਮ ਲੋਕ ਤਾਂ ਹੈਰਾਨ ਹਨ ਹੀ, ਰਿਐਲਟਰ ਖੁਦ ਹੈਰਾਨ ਹੋਏ ਇੱਕ-ਦੂਜੇ ਨੂੰ ਪੁੱਛ ਰਹੇ ਹਨ, ਕੀ ਬਣੂੰ ਏਸ ਹਿਸਾਬ?

ਹਾਲਾਤ ਇਹ ਨੇ ਕਿ ਕੋਈ ਵੀ ਮਾਹਰ ਕਿਸੇ ਘਰ ਦੀ ਸਹੀ ਕੀਮਤ ਨਹੀਂ ਦੱਸ ਸਕਦਾ, ਬੱਸ ਲਾਟਰੀ ਸਿਸਟਮ ਚੱਲ ਰਿਹਾ। ਕੀਮਤਾਂ ਏਨੀਆਂ ਵਧਣ ਪਿੱਛੇ ਕੋਈ ਤਰਕ ਕੰਮ ਨਹੀ ਕਰ ਰਿਹਾ।

ਕਈ ਪੁੱਛਦੇ ਨੇ ਕਿ ਮਾਰਕੀਟ ਏਦਾਂ ਹੀ ਗਰਮ ਚੱਲੂ ਜਾਂ ਕਿੰਨਾ ਚਿਰ ਏਹੀ ਗਰਮੀ ਰਹੂ?

ਤਾਂ ਜਵਾਬ ਇਹੀ ਹੈ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਅੱਜ ਫਿਰ ਨਹੀਂ ਵਧਾਈਆਂ ਤੇ ਕਹਿੰਦੇ ਕਿ 2022 ਦੇ ਅਖੀਰ ਤੱਕ ਵਧਾਉਣ ਦੀ ਹਾਲਤ 'ਚ ਵੀ ਹੈਨੀ ਕਿਉਂਕਿ ਕਰੋਨੇ ਦੀ ਝੰਬੀ ਆਰਥਿਕਤਾ ਤੋਰਨੀ।

ਇਹ ਕਹਿ ਸਕਦੇ ਆਂ ਕਿ ਘਰਾਂ ਦੀ ਮਾਰਕੀਟ ਦਾ ਹਾਲ ਫੇਲ੍ਹ ਹੋਈਆਂ ਬਰੇਕਾਂ ਵਾਲੀ ਬੱਸ ਵਰਗਾ ਆ, ਜਿਹੜਾ ਉਤਰ ਗਿਆ, ਓਹਦੇ ਕੋਲੋਂ ਮੁੜ ਚੜ੍ਹ ਨੀ ਹੋਣਾ, ਜਿਹੜਾ ਚਲਦੀ 'ਚ ਚੜ੍ਹ ਗਿਆ ਚੜ੍ਹ ਗਿਆ। ਇਹ ਬੱਸ ਸਿੱਧੀ ਵੀ ਜਾਈ ਜਾ ਸਕਦੀ ਆ ਤੇ ਰਾਹ ‘ਚ ਕਿਤੇ ਵੱਜ ਕੇ ਪਲਟ ਵੀ ਸਕਦੀ ਆ। ਜੇ ਸਿੱਧੀ ਜਾਈ ਗਈ ਤਾਂ ਉਦੋਂ ਹੀ ਖੜੂ ਜਦੋਂ ਵਿੱਚੋਂ ਤੇਲ ਮੁੱਕ ਗਿਆ।

ਸਲਾਹ ਇਹ ਹੈ ਕਿ ਚਾਦਰ ਦੇਖ ਕੇ ਪੈਰ ਪਸਾਰ ਲਓ, ਅੱਡੀਆਂ ਚੁੱਕ ਕੇ ਫਾਹਾ ਨਾ ਲਿਓ। 2 ਲੱਖ ਦਾ ਫਾਇਦਾ ਹੋ ਗਿਆ ਤਾਂ ਓਨੀ ਖੁਸ਼ੀ ਨੀ ਹੋਣੀ ਪਰ ਜੇ ਕੋਲ ਪਿਆ 2 ਲੱਖ ਚਲਾ ਗਿਆ, ਤਾਂ ਤਕਲੀਫ ਬਹੁਤ ਹੋਣੀ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ



Archive

RECENT STORIES