Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦੇ ਵੇਅਰਹਾਊਸ 'ਚੋਂ 10 ਕੁਇੰਟਲ ਅਫ਼ੀਮ ਫੜੀ; 5 ਕਾਬੂ

Posted on March 29th, 2021

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

''ਕੈਨੇਡਾ ਬਾਰਡਰ ਸਰਵਿਸ ਏਜੰਸੀ'' ਨੇ ਸਥਾਨਕ ਡੈਲਟਾ ਪੋਰਟ ਤੋਂ ਦੋ ਕੰਟੇਨਰਾਂ 'ਚੋਂ ਇੱਕ ਟਨ (10 ਕੁਇੰਟਲ) ਦੇ ਕਰੀਬ ਅਫੀਮ ਬਰਾਮਦ ਕੀਤੀ ਹੈ, ਜਿਸਦੀ ਕੀਮਤ 10 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।

ਏਜੰਸੀ ਨੇ ਅਫੀਮ ਦੀ ਥਾਂ ਕੁਝ ਹੋਰ ਰੱਖ ਦਿੱਤਾ ਅਤੇ ਕੰਟੇਨਰ ਲਿਜਾਣ ਵਾਲਿਆਂ ਦੀ ਉਡੀਕ ਕਰਨ ਲੱਗੇ। 12 ਫਰਵੀ ਨੂੰ ਜਦ ਕੰਟੇਨਰ ਵਾਲੇ ਕੰਟੇਨਰ ਲੈ ਕੇ ਸਰੀ ਦੇ ਇੱਕ ਵੇਅਰਹਾਉਸ ਪੁੱਜੇ ਤਾਂ ਕਾਬੂ ਕਰ ਲਏ ਗਏ। ਗ੍ਰਿਫਤਾਰ ਕੀਤੇ ਗਏ 5 ਜਣਿਆਂ 'ਚੋਂ 1 ਵੈਨਕੂਵਰ ਦਾ ਹੈ ਤੇ 4 ਓਂਟਾਰੀਓ ਦੇ ਹਨ। 6ਵਾਂ ਮੌਕੇ ਤੋਂ ਦੌੜ ਗਿਆ।

ਪੁਲਿਸ ਨੇ ਹਾਲੇ ਨਾਮ ਜਾਰੀ ਨਹੀਂ ਕੀਤੇ।



Archive

RECENT STORIES