Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੱਖਰੇ ਰਵੇ, ਵੱਖਰੀਆਂ ਖੁਰਾਕਾਂ

Posted on April 18th, 2021

ਅੱਜ ਕੱਲ ਕਈ ਲੋਕ ਦੇਖਾ-ਦੇਖੀ ਭੋਜਨ ਬਦਲ ਬਦਲ ਦੇਖ ਰਹੇ ਹਨ। ਜਿਹੜੀ ਖੁਰਾਕ 40-50 ਸਾਲ ਤੋਂ ਖਾਂਦੇ ਆ ਰਹੇ ਹਨ, ਉਹ ਬਦਲ ਲੈਂਦੇ ਹਨ ਤੇ ਕੁਝ ਮਹੀਨੇ ਬਾਅਦ ਫਿਰ ਦੱਸਦੇ ਹਨ ਕਿ ਭਾਰ ਘਟ ਗਿਆ, ਸ਼ੂਗਰ-ਕਲੈਸਟਰੋਲ ਕੰਟਰੋਲ ਹੋ ਗਿਆ, ਸਰੀਰ ਚੁਸਤ ਹੋ ਗਿਆ। ਫਿਰ ਕੁਝ ਮਹੀਨੇ ਬਾਅਦ ਸ਼ਿਕਾਇਤ ਕਰਨ ਲਗਦੇ ਹਨ ਕਿ ਲਿਵਰ ਖਰਾਬ ਕਰਦਾ, ਕਿਡਨੀ 'ਚ ਪ੍ਰੌਬਲਮ ਆ ਗਈ, ਲੱਤ ਦੁਖਦੀ, ਵੱਖੀ ਦੁਖਦੀ।

ਮੈਂ ਕੋਈ ਡਾਕਟਰ ਤਾਂ ਹੈਨੀ, ਨਾ ਆਪਣੇ ਬਿਆਨ ਨੂੰ ਸਿੱਧ ਕਰਨ ਲਈ ਕੋਈ ਵਿਗਿਆਨਕ ਖੋਜ ਕੋਲ ਆ ਪਰ ਏਨਾ ਪਤਾ ਕਿ ਜੋ ਦਹਾਕਿਆਂ ਤੋਂ ਖਾਂਦੇ ਆ ਰਹੇ ਓਂ, ਜੇ ਉਹ ਇਕਦਮ ਖਾਣਾ ਛੱਡੋਂਗੇ ਤਾਂ ਸਰੀਰ ਨੇ ਓਨੀ ਜਲਦੀ ਆਪਣੇ ਆਪ ਨੂੰ ਬਦਲਣਾ ਨਹੀਂ।

ਆਪਣਾ ਰਵਾ ਹੀ ਵੱਖਰਾ ਆ, ਹੋਰ ਕੌਮਾਂ ਨਾਲ ਨੀ ਮਿਲਣਾ। ਇਟਾਲੀਅਨ ਟਮਾਟਰ ਬਗੈਰ ਨੀ ਬਚਦਾ, ਚੀਨਾ ਮੱਛੀ-ਝੀਂਗੇ ਬਿਨਾ ਤੇ ਪੰਜਾਬੀ ਕਣਕ-ਮੱਕੀ ਬਿਨਾ ਨਹੀਂ ਬਚਣਾ।

ਵਲੈਤੀ ਗਾਵਾਂ ਪੰਜਾਬ ਜਾ ਕੇ ਨੀ ਸੀ ਬਚਦੀਆਂ, ਜਿੰਨੇ ਮਰਜ਼ੀ ਪੱਖੇ ਲਾ ਲਓ, ਪਾਣੀ ਛਿੜਕ ਲਓ। ਦੇਸੀ ਮੱਝਾਂ ਠੰਡੇ ਮੁਲਕਾਂ 'ਚ ਆਣ ਕੇ ਨੀ ਬਚਦੀਆਂ, ਬੇਸ਼ੱਕ ਜਿੰਨੇ ਮਰਜ਼ੀ ਹੀਟਰ ਲਾ ਲਓ। ਆਪਾਂ ਬਾਹਰਲੇ ਮੁਲਕਾਂ 'ਚ ਆਣ ਕੇ ਗੋਰੇ ਨੀ ਬਣਨ ਲੱਗੇ, ਬੇਸ਼ੱਕ ਜਿੰਨਾ ਮਰਜ਼ੀ ਗਿਆਨ ਆ ਜਾਵੇ, ਜਿੰਨੀ ਮਰਜ਼ੀ ਜੀਭ ਨੂੰ ਵਲ਼ ਪਾ ਕੇ ਅੰਗਰੇਜ਼ੀ ਬੋਲ ਲਓ। ਅੰਦਰ ਨਾੜਾਂ ਤਾਂ ਪੰਜਾਬ ਦੇ ਮੌਸਮ ਹਿਸਾਬ ਬਣੀਆਂ ਹੋਈਆਂ, ਇਨ੍ਹਾਂ ਦੀਆਂ ਇੱਥੋਂ ਦੇ ਹਿਸਾਬ ਨਾਲ।

ਖਾਣੇ ਵੱਲ ਦੇਖ-ਦੇਖ ਝੂਰ-ਝੂਰ ਕੇ ਨਿੱਤ ਮਰਨ ਨਾਲੋਂ ਤਾਂ ਇੱਕੋ ਵਾਰ ਮਰਿਓ ਚੰਗਾ। ਏਹ ਨੀ ਬਈ ਬੇਹਿਸਾਬਾ ਖਾਈ ਚੱਲੋ ਪਰ ਮੂੰਹ ਬੰਨ੍ਹ ਕੇ ਝੂਰੀ ਜਾਣਾ ਤਾਂ ਮਰਨ ਹੀ ਆ। ਅੱਜ ਤੱਕ ਕੋਈ ਨੀ ਬਚਿਆ, ਬੇਸ਼ੱਕ ਕੋਈ ਕੁਝ ਵੀ ਖਾਂਦਾ ਹੋਵੇ ਜਾਂ ਕੋਈ ਕੁਝ ਵੀ ਨਾ ਖਾਂਦਾ ਹੋਵੇ। ਮੂੰਹ ਬੰਨ੍ਹ ਕੇ ਜੂਨ ਕੱਟੋ ਤੇ ਇੱਕ ਦਿਨ ਗੱਡੀ ਥੱਲੇ ਆ ਕੇ ਮਰ ਜਾਓ, ਇਹ ਕੋਈ ਗੱਲ ਹੋਈ!

ਗਿਆਨ ਖਤਮ

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ



Archive

RECENT STORIES