Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਾਉਣ ਜਾਂ ਨਾ ਲਾਉਣ ਬਾਰੇ ਫੈਸਲਾ ਜਲਦ- ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ

Posted on April 22nd, 2021

ਓਟਵਾ । ਚੜ੍ਹਦੀ ਕਲਾ ਬਿਊਰੋ

ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥਰੀਸਾ ਟੈਮ ਮੁਤਾਬਕ ਆ ਤੇ ਜਾ ਰਹੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਾਉਣ ਜਾਂ ਨਾ ਲਾਉਣ ਬਾਰੇ ਫੈਸਲਾ ਜਲਦ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇੰਗਲੈਂਡ 'ਚ ਨਵਾਂ ਕੋਵਿਡ ਵੇਰੀਐਂਟ ਆਉਣ ਕਾਰਨ ਕੁਝ ਸਮੇਂ ਲਈ ਇੰਗਲੈਂਡ ਤੋਂ ਕੈਨੇਡਾ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ, ਉਵੇਂ ਵੀ ਭਾਰਤ 'ਚ ਕਰੋਨਾ ਕੇਸ ਇਕਦਮ ਵਧਣ ਕਾਰਨ ਭਾਰਤ ਤੋਂ ਆ ਰਹੀਆਂ ਉਡਾਣਾਂ 'ਤੇ ਪਾਬੰਦੀ ਲਾਉਣ ਬਾਰੇ ਸੋਚਿਆ ਜਾ ਰਿਹਾ ਹੈ।

ਭਾਰਤ ਵਿਚ ਫੈਲ ਰਹੇ ਕੋਵਿਡ ਦੇ ਵਿਗੜੇ ਹੋਏ ਰੂਪ B.1.617 ਬਾਰੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਬੀਸੀ ਵਿੱਚ ਪੁੱਜ ਚੁੱਕਾ ਹੈ। ਇਸ ਤੋਂ ਪੀੜਤ 39 ਕੇਸ ਲੱਭ ਚੁੱਕੇ ਹਨ।

ਓਧਰ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਅਤੇ ਕਿਊਬੈੱਕ ਦੇ ਮੁੱਖ ਮੰਤਰੀ ਫਰੈਂਕੋਸ ਲਗਾਲਟ ਨੇ ਟਰੂਡੋ ਨੂੰ ਸਾਂਝਾ ਖਤ ਲਿਖਦਿਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਮੰਗੀ ਹੈ।

ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਭਾਰਤ ਅਤੇ ਬਰਾਜ਼ੀਲ ਤੋਂ ਆ ਰਹੀਆਂ ਉਡਾਣਾਂ 'ਤੇ ਆਰਜ਼ੀ ਪਾਬੰਦੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਪਾਸੇ ਜਲਦੀ ਕਦਮ ਚੁੱਕਣੇ ਚਾਹੀਦੇ ਹਨ। ਟਰੂਡੋ ਵਲੋਂ ਫੈਸਲਾ ਲੈਣ 'ਚ ਦੇਰੀ ਕੀਤੀ ਜਾ ਰਹੀ ਹੈ।



Archive

RECENT STORIES