Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

“ਸਿੱਖਾਂ ਦਾ ਕਤਲੇਆਮ ਕਰਨਾ ਸਮੇਂ ਦੀ ਜ਼ਰੂਰਤ ਸੀ” : ਕਾਂਗਰਸੀ ਆਗੂ

Posted on July 6th, 2013

ਨਵੀਂ ਦਿੱਲੀ-ਇਸ਼ਰਤ ਜਹਾਂ ਦੇ ਝੂਠੇ ਪੁਲਿਸ ਮੁਕਾਬਲੇ ’ਚ ਗੁਜਰਾਤ ਦੇ ਵਿਵਾਦਤ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਇੱਕ ਕਾਂਗਰਸੀ ਆਗੂ ਨੇ ਖੁਲ੍ਹੇ ਤੌਰ ’ਤੇ ਕਹਿ ਦਿੱਤਾ ਕਿ ਨਵੰਬਰ 1984ਦਾ ਸਿੱਖ ਕਤਲੇਆਮ ਸਮੇਂ ਦੀ ਜ਼ਰੂਰਤ ਸੀ। ਇਸ਼ਰਤ ਪੁਲਿਸ ਮੁਕਾਬਲੇ ਦੇ ਕੇਸ ਨੂੰ ਲੈ ਕੇ ਸੋਸ਼ਲ ਸਾਇਟਾਂ ਉੱਤੇ ਵੀ ਮਾਹੌਲ ਗਰਮਾਇਆ ਹੋਇਆ ਹੈ । ਇਸਦੇ ਪੱਖ ਅਤੇ ਵਿਰੋਧ ਵਿੱਚ ਤਿੱਖੀ ਬਹਿਸ ਚੱਲ ਰਹੀ ਹੈ । ਇਸ ਬਹਿਸ  ਦੇ ਦੌਰਾਨ ਟਵਿਟਰ ’ਤੇਕਾਂਗਰਸ ਦੇ ਉਤਰ-ਪੱਛਮੀ ਜਿਲ੍ਹੇ ਮੁੰਬਈ ਇਕਾਈ  ਦੇ ਜਨਰਲ ਸਕੱਤਰ ਅਜਹਰ  ਨੇ ਮੋਦੀ,  ਆਡਵਾਨੀ,  ਰਾਜਨਾਥ ਅਤੇ ਸੁਸ਼ਮਾ ਸਵਰਾਜ ਨੂੰ ਸਮਾਜ ਵਿਰੋਧੀ ਤੱਤ ਕਿਹਾ ਪਰ ਜਦੋਂ ਇਨ੍ਹਾਂ ਭਾਜਪਾ ਆਗੂਆਂ ਦੇ ਸਮਰਥਕਾਂ ਨੇ  ਇਸਦੇ ਜਵਾਬ ਵਿੱਚ ਉਸ ਨੂੰ ਪੁੱਛਿਆ ਗਿਆ ਕਿ ਤੁਸੀ 1984 ਵਿੱਚ ਹੋਏ ਹਜ਼ਾਰਾਂ ਸਿੱਖਾਂ  ਦੇ ਕਤਲੇਆਮ ਬਾਰੇ ਕੀ ਕਹੋਗੇ ਜਿਸ ਨੂੰ ਰਾਜੀਵ ਗਾਂਧੀ ਨੇ ਜਦੋਂ ਬਹੁਤ ਦਰਖਤ ਡਿੱਗਦਾ ਹੈ .  .  .  ਵਾਲੇ ਬਿਆਨ ਰਾਹੀਂ ਠੀਕ ਠਹਰਾਉਣ ਦੀ ਕੋਸ਼ਿਸ਼ ਕੀਤੀ ਸੀ ? ਇਸ ਉੱਤੇ ਆਈ.ਐਮ ਅਜ਼ਹਰ ਨੇ ਪੂਰੀ ਬੇਸ਼ਰਮੀ ਨਾਲ ਕਿਹਾ,  “ਸਿੱਖਾਂ ਨੂੰ ਮਾਰਨਾ ਉਸ ਵਕਤ ਦੀ ਜ਼ਰੂਰਤ ਸੀ ।”



Archive

RECENT STORIES