Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਨਹਿਰੀ ਭਵਿੱਖ ਵੱਲ ਕਦਮ: ਹਰਸਦੀਪ ਅਤੇ ਹਰਮਨ ਐਸ.ਜੀ.ਪੀ.ਸੀ ਅਕਾਦਮੀ ਲਈ ਚੁਣੀਆਂ ਗਈਆਂ

Posted on May 10th, 2021

ਜਲੰਧਰ- ਕੁੱਕੜ ਪਿੰਡ ਦੀ ਗੋਬਿੰਦ ਸਪੋਰਟਸ ਅਕਾਦਮੀ ਆਪਣੀ ਸ਼ੁਰੂਆਤ ਦੇ ਦਿਨ ਤੋਂ ਬੱਚਿਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੀ ਭੂਮਿਕਾ ਨਿਭਾ ਰਹੀ ਹੈ। ਇਸ ਪਰੰਪਰਾ ਨੂੰ ਜਿਓਂਦਾ ਰੱਖਦੇ ਹੋਏ, ਇਸ ਅਕਾਦਮੀ ਦੀਆਂ ਦੋ ਖਿਡਾਰਨਾਂ ਹਰਸਦੀਪ ਰੇਖੀ ਅਤੇ ਹਰਮਨ ਰੇਖੀ ਐਸ.ਜੀ.ਪੀ.ਸੀ. ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ, ਨਡਾਲਾ ਕਪੂਰਥਲਾ ਹਾਕੀ ਅਕੈਡਮੀ ਵਿਚ ਚੁਣੀਆ ਗਈਆਂ ਹਨ।

ਹਰਸ਼ਦੀਪ ਕਲਾਸ ਗਿਆਰ੍ਹਵੀਂ ਵਿੱਚ ਅਤੇ ਹਰਮਨ ਅੱਠਵੀਂ ਜਮਾਤ ਵਿੱਚ ਪੜ੍ਹਨਗੀਆਂ। ਉਨ੍ਹਾਂ ਦੀ ਰਿਹਾਇਸ਼, ਖਾਣ ਪੀਣ ਅਤੇ ਸਾਰੀਆਂ ਫੀਸਾਂ ਦਾ ਖਿਆਲ ਐਸ.ਜੀ.ਪੀ.ਸੀ. ਰੱਖੇਗੀ। ਦੋਵੇਂ ਲੜਕੀਆਂ ਐਸ.ਡੀ. ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ,ਦੀਆਂ ਵਿਦਿਆਰਥਣਾਂ ਸਨ ਅਤੇ ਇਹਨਾਂ ਦੇ ਕੋਚ ਸ. ਪਰਮਜੀਤ ਸਿੰਘ ਬਾਹੀਆ ਸਨ, ਜੋ ਗੋਬਿੰਦ ਸਪੋਰਟਸ ਅਕੈਡਮੀ ਦਾ ਵੀ ਥੰਮ੍ਹ ਹਨ। ਇਸ ਆਨੰਦਮਈ ਅਵਸਰ 'ਤੇ ਜੀ.ਐੱਸ.ਏ. ਵਲੋਂ ਦੋਵਾਂ ਲੜਕੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਭ ਤੋਂ ਵੱਧ ਕੋਚਾਂ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਦਿਲੋਂ ਮੁਬਾਰਕਬਾਦ ਦੇਣੀ ਬਣਦੀ ਹੈ।



Archive

RECENT STORIES