Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

23 ਸਾਲਾ ਜਸਕੀਰਤ ਸਿੰਘ ਕਾਲਕਟ ਗੋਲੀਆਂ ਮਾਰ ਕੇ ਹਲਾਕ

Posted on May 14th, 2021

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਕੱਲ ਸ਼ਾਮ ਬਰਨਬੀ 'ਚ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ 23 ਸਾਲਾ ਜਸਕੀਰਤ ਸਿੰਘ ਕਾਲਕਟ ਵਜੋਂ ਕੀਤੀ ਗਈ ਹੈ। ਦੋ ਜ਼ਖਮੀਆਂ ਦੀ ਪਛਾਣ ਬਾਰੇ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਵਾਇਰਲ ਹੈ ਪਰ ਪ੍ਰਾਈਵੇਸੀ ਕਾਰਨਾਂ ਕਰਕੇ ਨਾਮ ਜਨਤਕ ਨਹੀਂ ਕੀਤੇ ਜਾ ਰਹੇ।

ਜਸਕੀਰਤ ਅਤੇ ਉਸਦਾ ਭਰਾ ਗੈਰੀ ਕਾਲਕਟ ਦੋਵੇਂ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਸਕੀਰਤ ਕਈ ਮਾਮਲਿਆਂ 'ਚ ਪਹਿਲਾਂ ਵੀ ਚਾਰਜ ਹੋ ਚੁੱਕਾ ਸੀ ਅਤੇ ਅੱਜ ਕੱਲ ਇੱਕ ਮਾਮਲੇ 'ਚ ਪ੍ਰੋਬੇਸ਼ਨ 'ਤੇ ਸੀ।

ਜ਼ਿਲ੍ਹ ਹੁਸ਼ਿਆਰਪੁਰ ਦੇ ਪਿੰਡ ਸਰਾਂਈ (ਨਜ਼ਦੀਕ ਗੜ੍ਹਦੀਵਾਲਾ) ਤੋਂ ਪਰਵਾਸ ਕਰਕੇ ਕੈਨੇਡਾ ਪੁੱਜੇ ਕਾਲਕਟ ਪਰਿਵਾਰ ਦੇ ਦੋ ਬੱਚੇ ਹੀ ਹਨ, ਜੋ ਸਰੀ ਦੇ ਪ੍ਰਿੰਸੈਸ ਮਾਰਗਰੇਟ ਸੈਕੰਡਰੀ ਸਕੂਲ 'ਚ ਪੜ੍ਹਦੇ ਰਹੇ ਹਨ।

ਇਸ ਮਾਮਲੇ ਨੂੰ ਵੈਨਕੂਵਰ ਹਵਾਈ ਅੱਡੇ 'ਤੇ ਕਤਲ ਕੀਤੇ ਗਏ ਯੂ ਐਨ ਗੈਂਗ ਨਾਲ ਸਬੰਧਤ ਨੌਜਵਾਨ ਕਰਮਨ ਗਰੇਵਾਲ ਦੀ ਮੌਤ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ।



Archive

RECENT STORIES