Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਅਦਬੀ ਮਾਮਲੇ ’ਤੇ ਆਵਾਜ਼ ਚੁੱਕਣ ਕਾਰਨ ਮੈਨੂੰ ਨਾਲਦਿਆਂ ਧਮਕਾਇਆ- ਪਰਗਟ ਸਿੰਘ

Posted on May 17th, 2021

ਚੰਡੀਗੜ੍ਹ- ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ’ਤੇ ਦੋਸ਼ ਲਾਏ ਕਿ ਉਸ (ਪਰਗਟ ਸਿੰਘ) ਨੂੰ ਬੇਅਦਬੀ ਤੇ ਪੁਲੀਸ ਫਾਇਰਿੰਗ ਮਾਮਲੇ ਵਿਚ ਆਵਾਜ਼ ਉਠਾਉਣ ’ਤੇ ਪੁਲੀਸ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਕੈਪਟਨ ਸੰਧੂ ਨੇ ਮੁੱਖ ਮੰਤਰੀ ਦਾ ਸੰਦੇਸ਼ ਦਿੱਤਾ ਕਿ ਜੇ ਉਸ ਨੇ ਬੇਅਦਬੀ ਮਾਮਲੇ ਤੇ ਪੁਲੀਸ ਫਾਇਰਿੰਗ ’ਤੇ ਕਾਰਵਾਈ ਲਈ ਮੁੱਖ ਮੰਤਰੀ ਖਿਲਾਫ ਆਵਾਜ਼ ਉਠਾਈ ਤਾਂ ਉਹ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਪਰਗਟ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਅਜਿਹਾ ਸੰਦੇਸ਼ ਮਿਲਿਆ ਤਾਂ ਉਹ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਕੀ ਸੱਚ ਬੋਲਣਾ ਤੇ ਦੋਸ਼ੀਆਂ ਨੂੰ ਸਜ਼ਾ ਬਾਰੇ ਕਹਿਣਾ ਗੁਨਾਹ ਹੈ। ਪਰਗਟ ਸਿੰਘ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਦੀ ਥਾਂ ਸੱਚ ਦੀ ਆਵਾਜ਼ ਉਠਾਏਗਾ। ਦੂਜੇ ਪਾਸੇ ਕੈਪਟਨ ਸੰਦੀਪ ਸੰਧੂ ਨੇ ਇਸ ਮਾਮਲੇ ਦਾ ਪੱਖ ਜਾਣਨ ਲਈ ਕੀਤੇ ਫੋਨ ਦਾ ਜਵਾਬ ਨਹੀਂ ਦਿੱਤਾ।



Archive

RECENT STORIES