Posted on July 6th, 2021

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸਰੀ ਦੀ 154 ਸਟਰੀਟ ਅਤੇ 94 ਐਵੇਨਿਊ ਲਾਗੇ ਕੱਲ ਰਾਤ ਤਕਰੀਬਨ 9 ਵਜੇ ਇੱਕ ਘਰ ਨੂੰ ਲੱਗੀ ਅੱਗ ਪਿੱਛੇ ਕਹਾਣੀ ਮੋੜ ਕੱਟ ਰਹੀ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਇਸ ਘਰ ਵਿੱਚ ਚਾਕੂ ਨਾਲ ਜ਼ਖਮੀ ਹੋਈ 42 ਸਾਲਾ ਔਰਤ ਨੇ ਪੁਲਿਸ ਨੂੰ ਫੋਨ ਕਰਕੇ ਮਦਦ ਮੰਗੀ। ਇਸ ਸਮੇਂ ਦੌਰਾਨ ਸ਼ੱਕੀ ਹਮਲਾਵਰ, ਜੋ ਕਿ ਇਨ੍ਹਾਂ ਦਾ ਕੋਈ ਜਾਣੂੰ ਹੀ ਸੀ, ਘਰ ਦੇ ਅੰਦਰ ਹੀ ਅੱਗ ਲਗਾ ਕੇ ਗੱਡੀ 'ਚ ਫਰਾਰ ਹੋ ਗਿਆ। ਘਰ 'ਚੋਂ ਇੱਕ 5 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਬੱਚੇ ਦੀ ਮੌਤ ਚਾਕੂ ਲੱਗਣ ਨਾਲ ਹੋਈ ਜਾਂ ਉਸਤੋਂ ਬਾਅਦ ਅੱਗ ਲੱਗਣ ਕਾਰਨ।
ਫਰਾਰ ਹੋਏ ਵਿਅਕਤੀ ਬਾਰੇ ਸਮਝਿਆ ਜਾ ਰਿਹਾ ਹੈ ਕਿ ਉਸਨੇ ਮੌਕਾ ਏ ਵਾਰਦਾਤ ਤੋਂ ਫਰਾਰ ਹੋਣ ਤੋਂ 40 ਕੁ ਮਿੰਟ ਬਾਅਦ ਨਜ਼ਦੀਕੀ ਪੋਰਟ ਮੈਨ ਬਰਿੱਜ ਤੋਂ ਛਾਲ ਮਾਰ ਦਿੱਤੀ। ਉਸਦੀ ਗੱਡੀ ਲਾਗਿਓਂ ਮਿਲੀ ਹੈ। ਪੁਲਿਸ ਫਰੇਜ਼ਰ ਦਰਿਆ 'ਚ ਉਸਦੀ ਦੇਹ ਲੱਭ ਰਹੀ ਹੈ।
ਹਮਲਾਵਰ ਜਾਂ ਪੀੜਤਾਂ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ।
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026