Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨ ਆਰ ਆਈ ਦੇ ਘਰੋਂ ਹੈਂਡ ਗ੍ਰਨੇਡ ਮਿਲਿਆ

Posted on July 7th, 2021

ਸ਼ਹੀਦ ਭਗਤ ਸਿੰਘ ਨਗਰ, 6 ਜੁਲਾਈ- ਨਜ਼ਦੀਕੀ ਪਿੰਡ ਮੀਰਪੁਰ ਲੱਖਾ ਦੇ ਐਨ ਆਰ ਆਈ ਗੁਰਦੇਵ ਸਿੰਘ ਦੇ ਘਰੋਂ 36 ਏ ਕਿਸਮ ਦਾ ਹੈਂਡ ਗ੍ਰਨੇਡ ਮਿਲਣ ਉੱਤੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

ਐਨ ਆਰ ਆਈ ਗੁਰਦੇਵ ਸਿੰਘ ਪਰਿਵਾਰ ਸਣੇ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਰਹਿੰਦੇ ਹਨ, ਪਿੰਡ ਵਿੱਚ ਉਨ੍ਹਾਂ ਦੇ ਘਰ ਦੀ ਦੇਖਭਾਲ ਕਰ ਰਹੀ ਇੱਕ ਔਰਤ ਜਦੋਂ ਘਰ ਵਿੱਚ ਸਫ਼ਾਈ ਕਰ ਰਹੀ ਸੀ ਤਾਂ ਉਸ ਨੂੰ ਘਰ ਵਿੱਚ ਬੰਬ-ਨੁਮਾ ਚੀਜ਼ ਦਿਸੀ, ਜੋ ਪੁਰਾਣੀ ਅਤੇ ਮਿੱਟੀ ਨਾਲ ਲਿਬੜੀ ਹੋਈ ਸੀ। ਉਸਨੇ ਇਹ ਜਾਣਕਾਰੀ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਨੇ ਥਾਣਾ ਔੜ ਦੇ ਐਸ ਐਚ ਓ ਰਘਬੀਰ ਸਿੰਘ ਨੂੰ ਦੱਸਿਆ।

ਮੌਕੇ ਉੱਤੇ ਪੁੱਜੇ ਐਸ ਐਚ ਓ ਨੇ ਇਸ ਬੰਬ-ਨੁਮਾ ਚੀਜ਼ ਨੂੰ ਕਬਜ਼ੇ ਵਿੱਚ ਲੈ ਕੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਬੰਬ-ਨੁਮਾ ਚੀਜ਼ 36 ਏ ਹੈਂਡ ਗ੍ਰਨੇਡ ਹੈ, ਜੋ ਚਲਣੋ ਬਚ ਗਿਆ ਸੀ ਤੇ ਇਸ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਥਾਣਾ ਔੜ ਦੀ ਪੁਲਿਸ ਨੇ 36 ਏ ਹੈਂਡ ਗ੍ਰਨੇਡ ਨੂੰ ਮੱਲਪੁਰ ਦੇ ਪੁਰਾਣੇ ਬੰਦ ਪਏ ਭੱਠੇ ਕੋਲ ਜਾ ਕੇ ਬੰਬ ਨਕਾਰਾ ਕਰਨ ਵਾਲੀ ਟੀਮ ਨਾਲ ਮਿਲ ਕੇ ਨਕਾਰਾ ਕੀਤਾ।



Archive

RECENT STORIES