Posted on August 10th, 2021

ਓਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪੂਰੀ ਫੌਜ ਸਮੇਤ ਆਏ ਸੀ... ਉਹਨਾਂ ਨੇ ਇਸ ਹਮਲੇ ਨੂੰ ਨੇਪਰੇ ਚਾੜ੍ਹਨ ਲਈ ਕਈ ਮਹੀਨੇ ਕਈ ਦਿਨ...ਕਈ ਮੁਲਕਾਂ ਨਾਲ ਰਲ ਮਿਲ ਕੇ ਤਿਆਰੀ ਕੀਤੀ ਸੀ....ਪਰ ਇੰਨੀ ਤਿਆਰੀ ਦੇ ਬਾਵਜੂਦ ਫੌਜ ਨੂੰ ਅੱਗੋਂ ਜੋ ਟੱਕਰ ਮਿਲੀ...ਓਹ ਆਪਣੇ ਆਪ ਵਿਚ ਇਕ ਸੁਨਹਿਰਾ ਇਤਿਹਾਸ ਹੈ...
ਇਸ ਦੇ ਉਲਟ..ਇਸ ਹਮਲੇ ਨੂੰ ਤੋੜ ਚੜਾਉਣ ਦੇ ਜ਼ਿੰਮੇਵਾਰ ਮੁਜ਼ਰਮਾਂ ਨੂੰ ਖਤਮ ਕਰਨ ਲਈ....ਕੋਈ ਸਾਲਾਂ ਬੱਧੀ ਪਲਾਨਿੰਗ ਨਹੀਂ ਹੋਈ... ਨਾ ਕੋਈ ਤਕੜੇ ਜਰਨੈਲਾਂ ਨਾਲ ਸਲਾਹ ਮਸ਼ਵਰੇ ਕੀਤੇ ਗਏ... ਬਸ...ਦੋ ਨੌਜੁਆਨਾਂ ਨੇ...ਦੁਸ਼ਮਣਾਂ ਚੋਂ ਇਕ ਦੁਸ਼ਮਣ ਨੂੰ ਮੁਕਾਉਣ ਲਈ ਇਕ ਮੌਕਾ ਚੁਣਿਆ...
ਉਹਨਾਂ ਨੇ ਨਾ ਕੋਈ ਟੈਂਕ ਖੜਿਆ....ਨਾ ਉਹਨਾਂ ਨੇ ਕੋਈ ਇੰਝ ਦੀ ਥਾਂ ਜਾਂ ਤਰੀਕਾ ਚੁਣਿਆ, ਜੋ ਹੋਰ ਨਿਰਦੋਸ਼ ਲੋਕਾਂ ਦੇ ਮਰਨ ਦੀ ਵਜ੍ਹਾਹ ਬਣਦਾ....
ਉਹਨਾਂ ਕੋਲ ਇਕ ਮੋਟਰਸਾਈਕਲ ਸੀ... ਇਕ ਪਿਸਤੌਲ....ਤੇ ਢੇਰ ਸਾਰਾ ਹੌਂਸਲਾ....ਕਿੰਨਾ ਸਾਰਾ ਭਾਰ ਵੀ ਸੀ ਉਹਨਾਂ ਦੇ ਮੋਢਿਆਂ ਉਪਰ....ਕੌਮ ਦੇ ਸਿਰ ਚੜ੍ਹੀ ਭਾਜੀ ਨੂੰ ਉਤਾਰ ਦੇਣ ਦਾ ਭਾਰ.... ਪਤਾ ਨਹੀਂ ਇਸ ਦਿਨ ਨੂੰ ਉਡੀਕਦੇ ਇਹ ਦੋਨੋ ਸੂਰਮੇ ਕਿੰਨੇ ਦਿਨ ਬੇਚੈਨ ਰਹੇ ਹੋਣਗੇ....ਕਿੰਨੀਆਂ ਰਾਤਾਂ ਚੈਨ ਨਾਲ ਸੌਂ ਨਹੀਂ ਸਕੇ ਹੋਣਗੇ...
ਜਦੋ ਓਹ ਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ 'ਤੇ ਸਵਾਰ ਹੋਏ ਹੋਣਗੇ...ਤਾਂ ਉਹਨਾਂ ਦੇ ਦਿਲਾਂ ਦੀਆਂ ਧੜਕਨਾਂ ਨੇ ਉਹਨਾਂ ਨੂੰ ਕੀ ਕਹਿ ਕੇ ਹੱਲਾਸ਼ੇਰੀ ਦਿੱਤੀ ਹੋਵੇਗੀ....
ਜਦੋ ਇਹ ਆਪਣੇ ਮੋਟਰਸਾਈਕਲ 'ਤੇ ਸਵਾਰ ਹਵਾ ਨਾਲ ਗੱਲਾਂ ਕਰਦੇ ਹੋਏ ਸੜਕ 'ਤੇ ਪੁੱਜੇ ਹੋਣਗੇ...ਤਾਂ ਜਰੂਰ ਹਵਾ ਨੇ ਏਨਾ ਦੇ ਚੇਹਰਿਆਂ ਨੂੰ ਪਿਆਰ ਨਾਲ ਚੁੰਮ ਲਿਆ ਹੋਵੇਗਾ....
ਜਦੋ ਇਹ ਦੋਨੋਂ ਯਾਰ...ਇਕ ਦੂਜੇ ਨਾਲ ਗੱਲਾਂ ਕਰਦੇ ਹੋਏ....ਵੈਦਿਆ ਦੀ ਕਾਰ ਕੋਲ ਪੁੱਜੇ ਹੋਣਗੇ....ਤਾਂ ਜਰੂਰ ਮੋਟਰਸਾਈਕਲ ਨੇ ਵੀ ਦੁੱਗਣੇ ਜੋਸ਼ ਨਾਲ ਡਗ ਡਗ ਕੀਤੀ ਹੋਵੇਗੀ....
ਪਿਸਤੌਲ ਚੱਲਣ ਲਈ ਆਪੀ ਬੇਤਾਬ ਹੋ ਗਈ ਹੋਵੇਗੀ ਜਦੋ ਉਸਦੇ ਸਾਹਮਣੇ ਵੈਦਿਆ ਦਾ ਚਿਹਰਾ ਚਮਕਿਆ ਹੋਵੇਗਾ....
ਭਾਈ ਜਿੰਦੇ ਨੇ ਮੋਟਰਸਾਈਕਲ ਤੇ ਕੰਟਰੋਲ ਰੱਖਿਆ ਹੋਇਆ ਸੀ...ਤੇ ਵੀਰ ਸੁੱਖੇ ਨੇ ਪਿਸਤੌਲ ਉਪਰ....
ਇਹ ਦੋਵੇਂ ਵੀ ਭਾਈ ਸੁੱਖੇ-ਜਿੰਦੇ ਵਾਂਗ ਹੀ ਇਕ ਜੋੜੀ ਸੀ.... ਮੋਟਰਸਾਈਕਲ ਤੇ ਪਿਸਤੌਲ ਦੀ....
"ਇਹ ਅੱਜ ਜਿਉਂਦਾ ਘਰ ਨਹੀਂ ਮੁੜਨਾ ਚਾਹੀਦਾ" ਭਾਈ ਸੁੱਖੇ ਨੇ ਕਿਹਾ...
"ਕਰ ਦਵਾਂ ਫੇਰ ਬਰਾਬਰ?" ਜਿੰਦੇ ਵੀਰ ਨੇ ਮੋਟਰਸਾਈਕਲ ਨੂੰ ਵੈਦਿਆ ਦੀ ਕਾਰ ਦੇ ਬਰਾਬਰ ਲੈ ਆਉਣ ਲਈ ਰੇਸ ਵਧਾਈ.....
ਇਤਿਹਾਸ ਨੇ ਆਪਣੇ ਕਾਗਜ਼ ਕਲਮ ਫੜ੍ਹ ਲਏ ਸੀ ਆਪਣੇ ਹੱਥਾਂ ਵਿੱਚ......
ਉਸ ਸਮੇ...ਉਸ ਪਲ....ਉਸ ਤਾਰੀਖ਼ ਨੇ ਇਕ ਅੰਗੜਾਈ ਲਈ....ਤਿੰਨੇ ਖੁਦ ਉਪਰ ਮਾਣ ਕਰਨ ਲਈ ਤਿਆਰ ਸੀ ਹੁਣ.....ਕਿਉਂਕਿ ਇਹ ਹੁਣ ਹਮੇਸ਼ਾਂ ਯਾਦ ਰੱਖੇ ਜਾਣੇ ਸੀ.....
ਅਗਲੇ ਹੀ ਪਲ ਪਿਸਤੌਲ ਦੀਆਂ ਗੋਲੀਆਂ ਨੇ ਇਕ ਮਰੀ ਹੋਈ ਰੂਹ ਵਾਲੇ ਦੇ ਸਰੀਰ ਨੂੰ ਜਾ ਫਰੋਲਿਆ....ਤੇ ਬਿਨਾਂ ਜਾਨ ਤੋਂ ਖ਼ਾਲੀ ਹੋਇਆ ਸਰੀਰ ਕਾਰ ਦੇ ਸਟੇਰਿੰਗ 'ਤੇ ਜਾ ਡਿੱਗਿਆ....
10 ਅਗਸਤ 1986 ਦੀ ਸਵੇਰ ਹੱਸੀ..... ਜ਼ੋਰ ਨਾਲ ਹੱਸੀ.....
"ਏਦਾਂ ਕਿਉ ਹੱਸਣਾ ਭਲਾ....ਕੀ ਹੋ ਗਿਆ ਤੈਨੂੰ ?" ਮੌਸਮ ਨੇ ਸਵੇਰ ਨੂੰ ਸਵਾਲ ਕੀਤਾ...
"ਕਿਉ ਨਾ ਹੱਸਾਂ....ਮੈਂ ਅਮਰ ਹੋ ਗਈ ਹਾਂ..... ਮੈਂ ਗਵਾਹ ਹੋ ਗਈ ਹਾਂ ਇਸ ਇਤਿਹਾਸਿਕ ਕਤਲ ਦੀ....ਉਸ ਮੁਜ਼ਰਿਮ ਦੇ ਕਤਲ ਦੀ...ਜਿਸਨੇ ਆਪਣੇ ਕਤਲ ਹੋਣ ਦੀ ਕਹਾਣੀ ਜੂਨ 1984 ਵਿੱਚ ਆਪਣੇ ਹੀ ਹੱਥਾਂ ਨਾਲ ਉਦੋਂ ਹੀ ਲਿਖ ਦਿਤੀ ਸੀ...ਜਦੋ ਉਸਨੇ ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਹਮਲਾ ਕਰਨ ਦੀ ਇਜ਼ਾਜ਼ਤ ਦੇਣ ਲਈ ਕਾਗਜ਼ਾਂ ਉਤੇ ਆਪਣੀ ਮਨਜ਼ੂਰੀ ਲਿਖੀ ਸੀ"
ਮੌਸਮ ਚੁੱਪ ਹੋ ਗਿਆ ....।
ਹਵਾ ਦੋਵੇਂ ਮੋਟਰਸਾਈਕਲ ਵਾਲਿਆਂ ਨੂੰ ਆਪਣੇ ਨਾਲ ਹੀ ਉੱਡਾ ਕੇ ਲੈ ਗਈ ਸੀ।
-ਹਰਪਾਲਸਿੰਘ

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026