Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਢੱਡਰੀਆਂ ਵਾਲੇ ਦੇ ਡੇਰੇ ਵਿਆਹੀ ਧੀ ਦੀ ਹੋਈ ਜਿੰਦ ਤਬਾਹ

Posted on July 8th, 2013

<p>ਵਿਆਹ ਵੇਲੇ ਢੱਡਰੀਆਂ ਵਾਲੇ ਰਣਜੀਤ ਸਿੰਘ ਤੋਂ ਆਸ਼ੀਰਵਾਦ ਹਾਸਲ ਕਰਦੀ ਜੋੜੀ&nbsp;<br></p>



ਪਟਿਆਲਾ- ਵਿਦੇਸ਼ ਭੇਜਣ ਦੀ ਲਾਲਸਾ ਵੱਸ ਮਾਪਿਆਂ ਵਲੋਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਸ਼ੇਖੂਪੁਰਾ ਵਿਖੇ ਅਨਜਾਣ ਐਨ. ਆਰ. ਆਈ. ਨਾਲ ਵਿਆਹੀ ਸਥਾਨਕ ਬਿੰਦਰਾ ਕਲੋਨੀ ਦੀ ਹਰਪ੍ਰੀਤ ਕੌਰ ਦੋ ਵਰ੍ਹਿਆਂ ਤੋਂ ਘਰ ਬੈਠੀ ਹੈ। ਹਫਤਾ ਭਰ ਪਤੀ ਨਾਲ ਬਿਤਾਉਣ ਵਾਲੀ ਇਸ ਮੁਟਿਆਰ ਨੂੰ ਵਿਦੇਸ਼ ਲਿਜਾਣਾ ਤਾਂ ਦੂਰ ਰਿਹਾ, ਬਲਕਿ ਉਸ ਦੀ ਆਪਣੇ ਪਤੀ ਨਾਲ ਦੋ ਵਰ੍ਹਿਆਂ ਤੋਂ ਫੋਨ 'ਤੇ ਵੀ ਗੱਲ ਨਹੀਂ ਹੋਈ। ਅਸਲ ਵਿੱਚ ਉਸ ਦੇ ਮਾਪਿਆਂ ਨੇ ਇਸ ਵਿਦੇਸ਼ੀ ਲਾੜੇ ਦੇ ਭਾਰਤੀ ਥਹੁ ਟਿਕਾਣੇ ਬਾਰੇ ਵੀ ਪਤਾ ਨਹੀਂ ਕੀਤਾ ਤੇ ਹੁਣ ਉਨ੍ਹਾਂ ਕੋਲ ਉਸ ਦੇ ਇੰਗਲੈਂਡ ਦੇ ਪਤੇ ਤੋਂ ਬਿਨਾਂ ਹੋਰ ਕੋਈ ਪਤਾ ਨਹੀਂ ਹੈ।

ਜਾਣਕਾਰੀ ਅਨੁਸਾਰ ਪਾਸਪੋਰਟ ਮੁਤਾਬਕ ਇੰਗਲੈਂਡ ਦੇ ਪੱਕੇ ਵਸਨੀਕ ਗੁਰਮੀਰ ਸਿੰਘ ਨਾਂ ਦੇ ਨੌਜਵਾਨ ਦੇ ਨਾਲ ਹਰਪ੍ਰੀਤ ਕੌਰ ਦੇ ਪਰਿਵਾਰ ਦੀ ਮੁਲਾਕਾਤ ਗੁਰਧਾਮਾਂ ਦੇ ਦਰਸ਼ਨਾਂ ਦੌਰਾਨ ਹੋਈ। ਔਰਤਾਂ ਨਾਲ ਗੱਲਬਾਤ ਕਰਦਿਆਂ ਉਸ ਦੀ ਮਾਂ ਨੇ ਕਿਹਾ ਕਿ ਉਂਜ ਤਾਂ ਉਹ ਲੰਮੇ ਸਮੇਂ ਤੋਂ ਇੰਗਲੈਂਡ ਹੀ ਰਹਿੰਦੇ ਹਨ, ਪਰ ਉਹ ਆਪਣੇ ਲੜਕੇ ਦਾ ਵਿਆਹ ਪੰਜਾਬ ਵਿੱਚ ਹੀ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਪਟਿਆਲਾ ਦੇ ਰਣਜੀਤ ਸਿੰਘ ਨੇ ਆਪਣੀ ਧੀ ਦਾ ਕੁਝ ਦਿਨਾਂ ਵਿੱਚ ਹੀ ਗੁਰਮੀਰ ਸਿੰਘ ਨਾਲ ਵਿਆਹ ਕਰ ਦਿੱਤਾ। ਉਨ੍ਹਾਂ ਦੇ ਆਨੰਦ ਕਾਰਜ ਢੱਡਰੀਆਂ ਵਾਲੇ ਰਣਜੀਤ ਸਿੰਘ ਦੇ ਪ੍ਰਬੰਧਾਂ ਹੇਠਲੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸ਼ੇਖੂਪੁਰਾ ਵਿਖੇ 2 ਮਾਰਚ 2011 ਨੂੰ ਹੋਏ ਅਤੇ ਢੱਡਰੀਆਂ ਵਾਲੇ ਨੇ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ। 

ਗੁਰਦੁਆਰਾ ਪ੍ਰਮੇਸ਼ਰ ਦੁਆਰ ਸ਼ੇਖੂਪੁਰਾ ਦੇ ਇੱਕ ਸੇਵਾਦਾਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਇੱਥੇ ਤਾਂ ਆਨੰਦ ਕਾਰਜ ਆਮ ਹੀ ਹੁੰਦੇ ਰਹਿੰਦੇ ਹਨ ਤੇ ਨਵ ਵਿਆਹੀਆਂ ਜੋੜੀਆਂ ਅਸ਼ੀਰਵਾਦ ਲੈਣ ਵੀ ਆ ਜਾਂਦੀਆਂ ਹਨ। ਇਸ ਵਿਆਹ ਦੌਰਾਨ ਨਾ ਹੀ ਬਾਰਾਤ ਆਈ ਤੇ ਨਾ ਹੀ ਬਾਅਦ ਵਿੱਚ ਲਾੜੀ ਦੀ ਡੋਲੀ ਹੀ ਸਹੁਰੇ ਘਰ ਗਈ ਕਿਉਂਕਿ ਉਕਤ ਧਾਰਮਿਕ ਅਸਥਾਨ 'ਤੇ ਆਨੰਦ ਕਾਰਜ ਮੌਕੇ ਲਾੜਾ ਤੇ ਉਸ ਦੀ ਮਾਂ ਹੀ ਮੌਜੂਦ ਸਨ। ਇੱਥੋਂ ਉਹ ਲੜਕੀ ਨੂੰ ਪਟਿਆਲਾ ਵਿੱਚ ਪਹਿਲਾਂ ਹੀ ਬੁੱਕ ਕਰਵਾਏ ਇੱਕ ਹੋਟਲ ਵਿੱਚ ਲੈ ਗਏ ਅਤੇ ਇੱਥੇ ਹੀ ਉਹ ਹਫਤਾ ਭਰ ਇਕੱਠੇ ਰਹੇ। ਲੜਕੀ ਦਾ ਕਹਿਣਾ ਹੈ ਕਿ ਲੜਕਾ ਉਸ ਨੂੰ ਵਿਦੇਸ਼ ਲਿਜਾਣ ਦੇ ਸਬਜ਼ਬਾਗ ਵਿਖਾਉਂਦਾ ਰਿਹਾ, ਪਰ ਹੁਣ ਦੋ ਸਾਲਾਂ ਤੋਂ ਕਦੇ ਉਸ ਦਾ ਫੋਨ ਵੀ ਨਹੀਂ ਸੁਣਿਆ। ਪੀੜਤ ਪਰਿਵਾਰ ਨੇ ਐਸ ਐਸ ਪੀ ਹਰਦਿਆਲ ਸਿੰਘ ਮਾਨ ਕੋਲ ਸ਼ਿਕਾਇਤ ਕਰਕੇ ਇਨਸਾਫ ਦੀ ਗੁਹਾਰ ਲਾਈ ਹੈ।



Archive

RECENT STORIES