Posted on September 17th, 2021

ਅੰਮ੍ਰਿਤਸਰ ਭਾਰਤ ਦੀਆਂ ਵੱਖ ਵੱਖ ਬੰਦਰਗਾਹਾਂ ਨਾਲ ਸਿੱਧਾ ਜੋੜਿਆ ਜਾ ਰਿਹੈ। ਇਹ ਸਾਰੇ ਰੋਡ ਦੋਹਾਂ ਪਾਸਿਆਂ ਤੋਂ ਬੰਦ ਹੋਣਗੇ ਤੇ 2023 ਤਕ ਪੂਰੇ ਕਰਨ ਦੀ ਟੀਚਾ ਮਿਥਿਆ ਗਿਆ ਹੈ:
ਅੰਮ੍ਰਿਤਸਰ ਤੋਂ ਗੁਜਰਾਤ ਦੇ ਸਮੁੰਦਰ ਨੇੜਲੇ ਸ਼ਹਿਰ ਜਾਮਨਗਰ ਤੱਕ 1257 KM ਲੰਮਾ ਚਾਰ ਲੇਨ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ, ਜਿਸਨੂੰ ਭਵਿੱਖ ਵਿਚ ਛੇ ਲੇਨ ਵੀ ਕੀਤਾ ਜਾਵੇਗਾ। ਇਸ ਤੇ 80 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਰੋਡ ਤੇ ਤਿੰਨ ਵੱਡੀਆਂ ਤੇਲ ਰਿਫਾਈਨਰੀਆਂ ਹਨ।
ਅੰਮ੍ਰਿਤਸਰ ਤੋਂ ਦਿੱਲੀ 407 KM ਚਾਰ ਲੇਨ ਐਕਸਪ੍ਰੈਸ ਵੇਅ ਬਣ ਰਿਹਾ ਜਿਸ ਉਪਰ 35 ਹਜ਼ਾਰ ਕਰੋੜ ਖਰਚ ਆਵੇਗਾ। ਇਸਨੂੰ ਭਵਿੱਖ ਵਿਚ ਅੱਠ ਲੇਨ ਕੀਤਾ ਜਾਵੇਗਾ। ਦਿੱਲੀ ਤੋਂ ਮੁੰਬਈ 1380 KM ਸਿੱਧਾ ਅੱਠ ਮਾਰਗੀ ਐਕਸਪ੍ਰੈਸ ਵੇਅ ਹਾਈਵੇ ਬਣ ਰਿਹਾ ਜਿਸਨੂੰ ਭਵਿੱਖ ਵਿਚ 12 ਮਾਰਗੀ ਕੀਤਾ ਜਾਵੇਗਾ। ਇਸ ਉਪਰ 90 ਹਜ਼ਾਰ ਕਰੋੜ ਖਰਚ ਆਵੇਗਾ। ਇਸ ਤਰ੍ਹਾਂ ਅੰਮ੍ਰਿਤਸਰ ਤੋਂ ਦਿੱਲੀ ਚਾਰ ਘੰਟੇ ਤੇ ਮੁੰਬਈ 16 ਘੰਟੇ ਦਾ ਸਫ਼ਰ ਹੋਵੇਗਾ।
ਅੰਮ੍ਰਿਤਸਰ ਤੋਂ ਕਲਕੱਤਾ 1839 KM ਉਦਯੋਗਿਕ ਕੋਰੀਡੋਰ ਜਿਸਦੇ ਉਪਰ ਵੱਡੇ ਉਦਯੋਗਿਕ ਕੇਂਦਰ ਵਿਕਸਿਤ ਕੀਤੇ ਜਾਣਗੇ।
ਇਸ ਤਰ੍ਹਾਂ ਅੰਮ੍ਰਿਤਸਰ ਹਿੰਦ ਮਹਾਂਸਾਗਰ, ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੇ ਕੰਢੇ ਬਣੀਆਂ ਬੰਦਰਗਾਹਾਂ ਨਾਲ ਵੱਡੇ ਮਾਰਗਾਂ ਰਾਹੀਂ ਸਿੱਧਾ ਜੁੜਨ ਜਾ ਰਿਹਾ ਹੈ। ਇਹਨਾਂ ਹਲਾਤਾਂ ਚ ਪੰਜਾਬ ਦੀ ਜ਼ਮੀਨ 'ਤੇ ਦੁਨੀਆ ਦੇ ਵੱਡੇ ਸਰਮਾਏਦਾਰਾਂ ਦੀ ਨਜ਼ਰ ਹੈ ਤੇ ਪੰਜਾਬ ਭੂ ਰਾਜਨੀਤੀ ਦੇ ਹਿਸਾਬ ਨਾਲ ਮਹੱਤਵਪੂਰਨ ਖਿੱਤਾ ਬਣ ਕੇ ਉਭਰੇਗਾ। ਪੰਜਾਬ ਦੇ ਵਾਰਸ ਭਵਿੱਖ ਪ੍ਰਤੀ ਸੁਚੇਤ ਹੋ ਕੇ ਫ਼ੈਸਲੇ ਲੈਣ। ਪੰਜਾਬ ਦੇ ਵਪਾਰੀ ਤੇ ਕਿਸਾਨ ਖਾਸ ਧਿਆਨ ਦੇਣ।
ਇਸ ਸੜਕੀ ਜਾਲ ਨਾਲ ਜਿੱਥੇ ਭਾਰਤ ਵਲੋਂ ਪਾਕਿਸਤਾਨ, ਯੂਰੇਸ਼ੀਆ ਅਤੇ ਮਿਡਲ ਈਸਟ ਨਾਲ ਵਪਾਰ ਕੀਤਾ ਜਾਵੇਗਾ, ਉੱਥੇ ਪੰਜਾਬ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਹਰ ਤਰਾਂ ਦਬਾਉਣ ਲਈ ਵੀ ਵਰਤਿਆ ਜਾਵੇਗਾ। ਪੰਜਾਬ ਦੇ ਬਹੁਤ ਸਾਰੇ ਲੋਕਾਂ ਅਤੇ ਪਰਵਾਸੀ ਪੰਜਾਬੀਆਂ ਨੂੰ ਲਗਦਾ ਕਿ ਜ਼ਮੀਨਾਂ ਵੇਚ ਲਈਏ, ਪਰ ਪੰਜਾਬ ਦੀ ਜ਼ਮੀਨ ਦੀ ਅਸਲ ਵੁੱਕਤ ਹਾਲੇ ਪੈਣੀ ਹੈ। ਇੱਕ ਵਾਰ ਵੇਚੀ ਹੋਈ ਜ਼ਮੀਨ ਮੁੜਕੇ ਲਈ ਨਹੀਂ ਜਾਣੀ ਅਤੇ ਇਹੀ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੀ ਪੰਜਾਬ 'ਚ ਮਲਕੀਅਤ ਘਟੇ। ਆਪਣੀ ਜ਼ਮੀਨ ਨਾ ਵੇਚਣਾ ਹੀ ਸਿਆਣਪ ਹੈ।
~ਸਿੱਖ ਨਜ਼ਰੀਆ

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026