Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੇਸ਼ਾਵਰ 'ਚ ਸਿੱਖ ਹਕੀਮ ਗੋਲੀਆਂ ਮਾਰ ਕੇ ਹਲਾਕ

Posted on September 30th, 2021

ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ ਖਾਲਸਾ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।

ਪੁਲੀਸ ਨੇ ਦੱਸਿਆ ਕਿ ਚਾਰ ਗੋਲੀਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ 'ਤੇ ਹੀ ਹੋ ਗਈ। ਕਾਤਲ ਭੱਜਣ ਵਿੱਚ ਕਾਮਯਾਬ ਹੋ ਗਏ।

ਸਥਾਨਕ ਭਾਈਚਾਰੇ 'ਚ ਕਾਫੀ ਸਤਿਕਾਰਤ ਸ਼ਖਸੀਅਤ ਦੱਸਿਆ ਜਾਂਦਾ ਹਕੀਮ ਸਤਨਾਮ ਸਿੰਘ ਖਾਲਸਾ ਸ਼ਹਿਰ ਦੇ ਚਾਰਸੱਦਾ ਰੋਡ 'ਤੇ 'ਧਰਮੰਦਰ ਫਾਰਮੇਸੀ' ਦੇ ਨਾਮ ਹੇਠ ਆਪਣਾ ਕਲੀਨਿਕ ਚਲਾਉਂਦਾ ਸੀ ਅਤੇ ਪਿਛਲੇ 20 ਸਾਲ ਤੋਂ ਪੇਸ਼ਾਵਰ ਰਹਿ ਰਿਹਾ ਸੀ।

ਇਸ ਵਾਰਦਾਤ ਪਿਛਲੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।



Archive

RECENT STORIES