Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਾਨ ਲੇਵਾ ਹਮਲਾ ਹੋਣ ਦੇ ਬਾਵਜੂਦ ਭਾਈ ਗੁਲਵਿੰਦਰ ਸਿੰਘ ਭਿੰਦਾ ਚੜ੍ਹਦੀ ਕਲਾ ਵਿਚ।

Posted on July 9th, 2013


ਮੈਨਟੀਕਾ (ਬਲਵਿੰਦਰਪਾਲ ਸਿੰਘ ਖ਼ਾਲਸਾ)- ਬੀਤੇ ਹਫਤੇ ਸਟਾਕਟਨ ਦੀ ਇਕ ਭੀੜ ਭੜਕੇ ਵਾਲੀ ਗਲੀ ਵਿਚ ਸਵੇਰੇ ਸੱਤ ਵਜੇ ਤੋਂ ਬਾਦ, ਦਫਤਰ ਜਾਂਦਿਆਂ ਸਿੱਖ ਯੂਥ ਆਫ ਅਮਰੀਕਾ ਦੇ ਸੀਨੀਅਰ ਮੈਂਬਰ ਤੇ ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਮੈਂਬਰ ਭਾਈ ਭਿੰਦੇ ਦੀ ਕਾਰ ਵਿਚ ਕਿਸੇ ਅਨਜਾਨ ਹਮਲਾਵਰ ਨੇ ਪਿੱਛੋਂ ਕਾਰ ਮਾਰੀ। ਕਾਰ ਖੜੀ ਕਰਨ ਤੋਂ ਬਾਦ ਜਦ ਉਨਾਂ ਉਸ ਤੱਕ ਪਹੁੰਚ ਕਰਕੇ ਕਾਰਾਂ ਦੀ ਸੂਚਨਾ ਤਬਦੀਲ ਕਰਨ ਦੀ ਮੰਗ ਕੀਤੀ ਤਾਂ ਉਸਨੇ ਪਸਤੌਲ ਕੱਢ ਲਿਆ ਤਾਂ ਭਾਈ ਭਿੰਦੇ ਨੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ, ਸਭ ਠੀਕ ਹੈ ਤੇ ਉਹ ਆਪਣੀ ਕਾਰ ਵੱਲ ਵਾਪਸ ਮੁੜੇ ਤਾਂ ਪਿੱਛੋਂ ਦੀ ਉਸ ਹਮਲਾਵਰ ਨੇ ਹਮਲਾ ਕਰ ਦਿਤਾ।ਇਕ ਲੋਹੇ ਦੀ ਰਾਡ ਨਾਲ ਉਨਾਂ ਦੀ ਧੋਣ ਉਤੇ ਸਖਤ ਵਾਰ ਕੀਤਾ,ਜਿਸ ਨਾਲ ਭਾਈ ਭਿੰਦਾ ਡਿੱਗ ਪਏ ਤੇ ਨਾਲ ਹੀ ਕਾਤਲ ਨੇ ਚਾਕੂ ਨਾਲ ਉਨਾਂ ਦੇ ਚਿਹਰਿਆਂ ਤੇ ਕਈ ਸਖਤ ਕਿਸਮ ਦੇ ਵਾਰ ਕਰ ਦਿਤੇ। ਮੱਥੇ, ਨੱਕ, ਅੱਖ ਉਤੇ ਵੀ ਵਡੇ ਜ਼ਖਮ ਕਰ ਦਿਤੇ। ਚਾਕ ਨਾਲ ਕੀਤੇ ਹਮਲੇ ਵਿਚ ਹੀ ਉਨਾਂ ਦੇ ਕੰਨ ਦੀ ਹੱਡੀ ਵੀ ਵੱਢ ਦਿਤੀ। ਚਾਰੇ ਪਾਸੇ ਖੁਨ ਹੀ ਖੁਨ ਦੀਆਂ ਤਤੀਰੀਆਂ ਵਗ ਤੁਰੀਆਂ। ਇਨੇ ਵਿਚ ਆਮ ਲੋਕ ਆਪਣੀਆਂ ਕਾਰਾਂ ਖਲਾਰ ਕੇ ਉਨਾਂ ਦੇ ਬਚਾਅ ਲਈ ਦੋੜੇ, ਪੁਲੀਸ ਤੇ ਐੰਬੂਲੈਂਸ ਨੂੰ ਸਦਿਆ। ਭਾਈ ਭਿੰਦੇ ਨੇ ਕਿਹਾ ਕਿ ਜੇ ਲੋਕ ਉਨਾਂ ਦੇ ਬਚਾਅ ਲਈ ਨਾ ਬਹੁੜਦੇ ਤਾਂ ਹਮਲਾ ਜਾਨਲੇਵਾ ਹੋ ਸਕਦਾ ਸੀ।ਇਕ ਗੋਰੇ ਨੇ ਹਮਲਾਵਰ ਦਾ ਪਿੱਛਾ ਵੀ ਕੀਤਾ ਪਰ ਉਹ ਲਗਪਗ ਇਕ ਮੀਲ ਤੋਂ ਬਾਦ ਕਿਸੇ ਹੋਰ ਕਾਰ ਨੂੰ ਹਿੱਟ ਕਰਨ ਤੋਂ ਬਾਦ, ਕਾਰ ਵਿਚੋਂ ਨਿਕਲ ਕੇ ਲੋਕਾਂ ਨੂੰ ਗੰਨ ਵਿਖਾ ਕੇ ਦੌੜ ਗਿਆ।


ਹਸਪਤਾਲ ਵਿਚ ਭਾਈ ਭਿੰਦੇ ਦੇ ਜ਼ਖਮਾਂ ਨੂੰ ਬੰਦ ਕਰਨ ਲਈ ਚਾਲੀ ਟਾਂਕੇ ਲਾਉਣੇ ਪਏ। ਹੁਣ ਉਹ ਘਰ ਆਰਾਮ ਕਰ ਰਹੇ ਹਨ। ਭਾਈ ਭਿੰਦੇ ਨੇ ਕਿਹਾ ਕਿ ਉਨਾਂ ਨੂੰ ਆਪਣੇ ਭਾਈਚਾਰੇ ਦੀ ਹਮਦਰਦੀ ਉਤੇ ਬਹੁਤ ਮਾਣ ਹੈ, ਜਿਸ ਕਰਕੇ ਉਹ ਚੜ੍ਹਦੀ ਕਲਾ ਵਿਚ ਹਨ। ਵਾਹਿਗੁਰੂ ਨੇ ਆਪ ਮੇਹਰ ਕਰਕੇ ਉਨਾਂ ਦੀ ਜਾਨ ਬਚਾਈ ਹੈ। ਪੁਲੀਸ ਨੇ ਹਮਲਾਵਰ ਦੀ ਕਾਰ ਕਬਜ਼ੇ ਵਿਚ ਲੈ ਲਈ ਹੈ ਤੇ ਕਾਤਲ ਕਿਸੇ ਵੀ ਵੇਲੇ ਪੁਲੀਸ ਦੇ ਕਾਬੂ ਆ ਸਕਦਾ ਹੈ। ਸਟਾਕਟਨ ਪੁਲੀਸ ਅਫਸਰ ਐਲਾਨਿਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਟਾਕਟਨ ਪੁਲੀਸ ਕਈ ਸੰਭਾਵਨਾਵਾਂ ਉਤੇ ਗੌਰ ਕਰ ਰਹੀ ਹੈ। ਤੀਹ ਸਾਲ ਤੋਂ ਘੱਟ ਉਮਰ ਦਾ ਹਮਲਾਵਰ ਲੈਤਿਨ-ਮੈਕਸੀਕਨ ਮੂਲ ਦਾ ਜਾਪਦਾ ਸੀ। 


ਸਿੱਖ ਭਾਈਚਾਰੇ ਨੇ ਇਸ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਹੈ ਤੇ ਸਟਾਕਟਨ ਪੁਲੀਸ ਤੱਕ ਪਹੁੰਚ ਕਰਕੇ ਹਮਲਾਵਰ ਦੀ ਗ੍ਰਿਫਤਾਰੀ ਤੇ ਸਖਤ ਸਜ਼ਾ ਲਈ ਅਪੀਲ ਕੀਤੀ ਹੈ। ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਗੁਲਵਿੰਦਰ ਸਿੰਘ ਭਿੰਦੇ ਦੀ ਜਲਦ ਸੇਹਤਯਾਬੀ ਤੇ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਹੈ। ਏਜੀਪੀਸੀ, ਕੈਲੇਫੋਰਨੀਆ ਗਤਕਾ ਦਲ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਲਿਸਤਾਨ ਦੇ ਸ਼ਹੀਦ ਪਰਵਾਰ, ਗੁਰਮਤਿ ਚੇਤਨਾ ਲਹਿਰ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਖਾਲਸਾ ਜਾਗਰਿਤੀ ਲਹਿਰ ਤੇ ਯੁਨੀਵਰਸਿਟੀ ਆਫ ਕੈਲੇਫੋਰਨੀਆ ਦੀ ਸਿੱਖ ਸਟੂਡੈਂਟਸ ਫੇਡਰੇਸ਼ਨ, ਸਿੱਖ ਇਨਫਰਮੇਸ਼ਨ ਸੈਂਟਰ, ਇਨਸਾਫ, ਯੁਨਾਈਟਡ ਸਿਖਸ ਤੇ ਸਿੱਖ ਕੋਲੀਸ਼ਨ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਹਮਲਾਵਰ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।



Archive

RECENT STORIES