Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਲੇਫੋਰਨੀਆ ਗਤਕਾ ਦਲ ਨੇ ਅਮਰੀਕੀ ਅਜ਼ਾਦੀ ਪਰੇਡਾਂ ਵਿਚ ਗਤਕੇ ਦੇ ਜੌਹਰ ਵਿਖਾਏ।

Posted on July 9th, 2013

ਸਟਾਕਟਨ (ਬਲਵਿੰਦਰਪਾਲ ਸਿੰਘ ਖ਼ਾਲਸਾ)- 4 ਜੁਲਾਈ ਵਾਲੇ ਦਿਨ ਅਮਰੀਕਾ ਦੇ 237ਵੇਂ ਅਜ਼ਾਦੀ ਦਿਨ ਉਤੇ ਕੈਲੇਫੋਰਨੀਆ ਗਤਕਾ ਦਲ ਨੇ ਸਟਾਕਟਨ, ਮੈਨਟੀਕਾ, ਰਿਵਰਸਾਈਡ ਤੇ ਐਲਾਮੀਡਾ ਵਿਚ ਨਿਕਲੀਆਂ ਵਡੀਆ ਅਜ਼ਾਦੀ ਪਰੇਡਾਂ ਵਿਚ ਹਿੱਸਾ ਲਿਆ। ਇਨਾਂ ਸ਼ਹਿਰਾਂ ਵਿਚਲੀਆਂ ਕੈਲੇਫੋਰਨੀਆ ਗਤਕਾ ਦਲ ਦੀਆਂ ਫੌਜਾਂ ਨੇ ਵਧ ਚੜ੍ਹ ਕੇ ਪੂਰੀ ਤਿਆਰੀ ਨਾਲ ਇਨਾਂ ਪਰੇਡਾਂ ਵਿਚ ਹਿੱਸਾ ਲਿਆ। ਰੰਗ ਬਰੰਗੇ ਬਾਣਿਆਂ, ਰਿਵਾਇਤੀ ਸਿੱਖ ਹਥਿਆਰਾਂ, ਨਿਸ਼ਾਨ ਸਾਹਿਬਾਂ, ਖਾਲਿਸਤਾਨੀ ਪ੍ਰਭੂਸੱਤਾ ਤੇ ਅਮਰੀਕੀ ਝੰਡਿਆਂ ਨਾਲ ਲੈਸ ਨੌਜਵਾਨਾਂ ਤੇ ਬੱਚੇ ਬੱਚੀਆਂ ਨੇ ਇਕ ਵੱਖਰਾ ਨਜ਼ਾਰਾ ਪੇਸ਼ ਕੀਤਾ। 

ਸਥਾਨਕ ਸਿੱਖ ਆਗੂਆਂ ਤੇ ਜਥੇਦਾਰਾਂ ਨੇ ਪਰੇਡਾਂ ਵਿਚ ਜਲ-ਪਾਣੀ ਦੀ ਸੇਵਾ ਵੀ ਕੀਤੀ। ਜਥੇਦਾਰ ਭਾਈ ਜਸਪ੍ਰੀਤ ਸਿੰਘ ਲਵਲਾ, ਜਥੇਦਾਰ ਭਾਈ ਦੀਦਾਰ ਸਿੰਘ, ਜਥੇਦਾਰ ਭਾਈ ਜਤਿੰਦਰਬੀਰ ਸਿੰਘ ਦੀ ਅਗਵਾਈ ਵਿਚ ਇਨਾਂ ਪਰੇਡਾਂ ਦਾ ਪ੍ਰਬੰਧ ਕੀਤਾ ਗਿਆ। ਗਤਕੇ ਵਿਚ ਹਿੱਸਾ ਲੈਣ ਵਾਲੇ ਬੱਚੇ ਤੇ ਉਨਾਂ ਦੇ ਪਰਵਾਰਾਂ, ਦੋਸਤਾਂ ਮਿੱਤਰਾਂ ਨੇ ਵੀ ਹਿੱਸਾ ਲਿਆ। ਅਮਰੀਕੀ ਗੋਰਿਆਂ, ਕਾਲਿਆਂ, ਚੀਨਿਆਂ, ਮੈਕਸੀਕਿਆਂ ਤੇ ਹੋਰ ਭਾਈਚਾਰਿਆਂ ਨੇ ਵੀ ਗਤਕੇ ਦਾ ਅਨੰਦ ਮਾਣਿਆਂ ਤੇ ਰੱਜ ਕੇ ਪ੍ਰਸ਼ੰਸਾ ਕੀਤੀ। ਸ਼ਹਿਰੀ ਸਰਕਾਰਾਂ, ਪੁਲੀਸ ਤੇ ਅੱਗ ਬੁਝਾਊ ਵਿਭਾਗਾਂ ਨੇ ਵੀ ਗਤਕੇ ਦਾ ਭਰਵਾਂ ਸੁਆਗਤ ਕੀਤਾ ਤੇ ਤਾੜੀਆਂ ਮਾਰ ਕੇ ਕੈਲੇਫੋਰਨੀਆ ਗਤਕਾ ਦਲ ਦੇ ਅਜ਼ਾਦੀ ਪਰੇਡ ਵਿਚ ਹਿੱਸਾ ਲੈਣ ਦਾ ਸੁਆਗਤ ਕੀਤਾ।


ਪਿਛਲੇ ਕਈ ਸਾਲਾਂ ਤੋਂ ਕੈਲੇਫੋਰਨੀਆ ਗਤਕਾ ਦਲ ਅਮਰੀਕੀ ਅਜ਼ਾਦੀ ਪਰੇਡਾਂ ਵਿਚ ਹਿੱਸਾ ਲੈ ਰਿਹਾ ਹੈ ਤੇ ਹੁਣ ਦੂਜੇ ਸ਼ਹਿਰਾਂ ਦੀਆਂ ਸਰਕਾਰਾਂ ਵੀ ਗਤਕੇ ਦੇ ਜੋਹਰਾਂ ਦੇ ਵਿਖਾਵੇ ਦੀ ਮੰਗ ਕਰਨ ਲੱਗੀਆਂ ਹਨ ਕਿਉਂਕਿ ਮਾਰਸ਼ਲ ਆਰਟ ਅਮਰੀਕੀ ਤਰਜ਼ੇ ਜ਼ਿੰਦਗੀ ਦਾ ਇਕ ਵਿਲੱਖਣ ਹਿੱਸਾ ਹੈ ਤੇ ਇਸਨੂੰ ਉਹ ਪਹਿਲ ਦੇ ਅਧਾਰ ਉਤੇ ਰਖਦੇ ਹਨ।



Archive

RECENT STORIES