Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦਰਦੀ ਸ਼ੌਕੀਨ ਸਿੰਘ ਚੁੱਪਕੀਤੀ ਦੀ ਸੜਕ ਹਾਦਸੇ 'ਚ ਮੌਤ

Posted on December 16th, 2021

ਸਰੀ । ਚੜ੍ਹਦੀ ਕਲਾ ਬਿਊਰੋ

ਬੁੱਧਵਾਰ ਬਾਅਦ ਦੁਪਿਹਰ ਇੱਕ ਵਜੇ ਦੇ ਕਰੀਬ ਸਰੀ ਦੀ 168 ਸਟਰੀਟ ਅਤੇ 32 ਐਵੇਨਿਊ ਲਾਗੇ ਵਾਪਰੇ ਇੱਕ ਹਾਦਸੇ 'ਚ ਸਰੀ ਨਿਵਾਸੀ ਪੰਜਾਬ ਦਰਦੀ ਸ. ਸ਼ੌਕੀਨ ਸਿੰਘ ਚੁੱਪਕੀਤੀ ਦੀ ਮੌਤ ਹੋ ਗਈ। ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਪਾਣੀ ਨਾਲ ਭਰੇ ਨਾਲ਼ੇ (ਡਿੱਚ) 'ਚ ਡਿਗ ਪਈ।

ਸ਼ੌਕੀਨ ਸਿੰਘ ਦਾ ਨਾਮ ਪਹਿਲੀ ਵਾਰ ਦੁਨੀਆ ਨੂੰ ਉਦੋਂ ਪਤਾ ਲੱਗਾ ਸੀ ਜਦ ਉਨ੍ਹਾਂ ਆਪਣੇ ਪਿੰਡ ਚੁੱਪਕੀਤੀ (ਨਜ਼ਦੀਕ ਮੋਗਾ) ਪੁੱਜੇ ਪੰਜਾਬ ਪੁਲਿਸ ਦੇ ਡੀਜੀਪੀ ਪਰਮਦੀਪ ਸਿੰਘ ਗਿੱਲ ਨੂੰ ਸੱਥ 'ਚ ਮੂੰਹ 'ਤੇ ਤਿੱਖੇ ਸਵਾਲ ਕਰ ਦਿੱਤੇ ਸਨ ਅਤੇ ਲਾਜਵਾਬ ਹੋਏ ਗਿੱਲ ਦੀ ਵੀਡੀਓ ਸੋਸ਼ਲ ਮੀਡੀਏ 'ਤੇ ਚਾੜ੍ਹ ਦਿੱਤੀ ਸੀ। ਸਰੀ ਰਹਿੰਦਿਆਂ ਵੀ ਉਹ ਲੋਕ ਭਲਾਈ ਦੇ ਹਰੇਕ ਕੰਮ 'ਚ ਵਿੱਤ ਮੁਤਾਬਕ ਯੋਗਦਾਨ ਪਾਉਂਦੇ ਰਹੇ। ਕਿਸਾਨ ਮੋਰਚੇ ਦੀ ਹਮਾਇਤ ਲਈ ਪੂਰਾ ਜ਼ੋਰ ਲਾਉਂਦੇ ਰਹੇ।

ਪੰਜਾਬ ਅਤੇ ਪੰਥ ਦਾ ਭਲਾ ਲੋਚਦੇ ਇੱਕ ਸਰਗਰਮ ਇਨਸਾਨ ਦੀ ਬੇਵਕਤੀ ਮੌਤ ਕੇਵਲ ਪਰਿਵਾਰ ਲਈ ਨਹੀਂ ਬਲਕਿ ਭਾਈਚਾਰੇ ਲਈ ਵੱਡਾ ਘਾਟਾ ਹੈ।



Archive

RECENT STORIES