Posted on January 27th, 2022

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਗੁਜਰਾਤ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਫਿਰ ਅਮਰੀਕਾ ਸਰਹੱਦ ਪਾਰ ਕਰਦਿਆਂ, ਕੈਨੇਡੀਅਨ ਸੂਬੇ ਮੈਨੀਟੋਬਾ ਦੀ ਜਮਾ ਦੇਣ ਵਾਲੀ ਸਨੋਅ 'ਚ ਮਾਰੇ ਗਏ ਗੁਜਰਾਤੀ ਪਰਿਵਾਰ ਦੀ ਪਛਾਣ ਹੋ ਚੁੱਕੀ ਹੈ।
ਮਰਨ ਵਾਲਿਆਂ 'ਚ 39 ਸਾਲਾ ਜਗਦੀਸ਼ ਬਲਦੇਵਭਾਈ ਪਟੇਲ, ਉਸਦੀ 37 ਸਾਲਾ ਪਤਨੀ ਵੈਸ਼ਾਲੀਬੇਨ ਪਟੇਲ, ਉਨ੍ਹਾਂ ਦੀ 11 ਸਾਲਾ ਬੱਚੀ ਵਿਹਾਂਗੀ ਪਟੇਲ ਅਤੇ 3 ਸਾਲਾ ਬੱਚਾ ਧਾਰਮਿਕ ਪਟੇਲ ਸ਼ਾਮਲ ਸਨ।
ਗੁਜਰਾਤ ਦੇ ਇੱਕੋ ਪਿੰਡ ਤੋਂ 18 ਜਣੇ ਟਰੈਵਲ ਏਜੰਟ ਰਾਹੀਂ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਪੁੱਜੇ ਸਨ ਅਤੇ ਅਗਾਂਹ ਅਮਰੀਕਾ ਆਪਣੇ ਜਾਣਦਿਆਂ ਕੋਲ ਪੁੱਜਣਾ ਸੀ। ਬਰਫਬਾਰੀ, -35 ਤਾਪਮਾਨ, ਸਰਦ ਹਵਾਵਾਂ ਅਤੇ ਹਨੇਰੇ 'ਚ ਇਹ 4 ਜਣੇ ਬਾਕੀਆਂ ਨਾਲੋਂ ਵਿੱਛੜ ਗਏ ਤੇ ਮਾਰੇ ਗਏ।
ਬਹੁਤਾ ਕਰਕੇ ਪੰਜਾਬੀਆਂ ਲਈ ਕੈਨੇਡਾ ਹੀ ਅੰਤਿਮ ਨਿਸ਼ਾਨਾ ਹੁੰਦਾ ਪਰ ਗੁਜਰਾਤੀ ਅਮਰੀਕਾ ਜਾਣ ਦੇ ਵਧੇਰੇ ਇਛੁੱਕ ਹੁੰਦੇ ਕਿਉਂਕਿ ਉਨ੍ਹਾਂ ਦੀ ਜਾਣ-ਪਛਾਣ ਓਧਰ ਵੱਧ ਹੋਣ ਕਾਰਨ ਸੈੱਟ ਹੋਣਾ ਸੌਖਾ ਹੋ ਜਾਂਦਾ।
ਇਸ ਮਾਮਲੇ 'ਚ ਇੱਕ ਅਮਰੀਕਨ ਨਾਗਰਿਕ ਅਮਰੀਕਾ 'ਚ ਅਤੇ 6 ਜਣੇ ਭਾਰਤ 'ਚ ਫੜੇ ਗਏ ਹਨ।
ਚੰਗੀ ਜ਼ਿੰਦਗੀ ਦੀ ਭਾਲ਼ 'ਚ ਮੌਤ ਕੋਲੋਂ ਹਾਰਨ ਵਾਲੇ ਇਸ ਪਰਿਵਾਰ ਦੀ ਗਾਥਾ ਮਨ ਦੁਖੀ ਕਰਦੀ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026