Posted on March 23rd, 2022

ਅੰਮ੍ਰਿਤਸਰ (ਮਾਈਕਲ)- ਟਰਾਂਸਪੋਰਟ ਕੈਨੇਡਾ ਨੇ ਹੁਣ ਤੱਕ ਕਦੇ ਵੀ ਹਵਾਈ ਸਮਝੌਤੇ ਵਿਚ ਭਾਰਤ ਪਾਸੋਂ ਕੈਨੇਡੀਅਨ ਏਅਰਲਾਈਨਸ ਨੂੰ ਅੰਮ੍ਰਿਤਸਰ ਲਈ ਜ਼ਰੂਰੀ ਇਜ਼ਾਜ਼ਤ ਦੀ ਮੰਗ ਹੀ ਨਹੀਂ ਕੀਤੀ ਜਦਕਿ ਅੰਮ੍ਰਿਤਸਰ ਤੋਂ ਭਾਰਤੀ ਏਅਰਲਾਈਨਸ ਸਿੱਧਾ ਵੈਨਕੂਵਰ, ਟੋਰੰਟੋ, ਕੈਲਗਰੀ, ਮੌਂਟ੍ਰੀਆਲ ਅਤੇ ਐਡਮਿੰਟਨ ਸਿੱਧੀਆਂ ਜਾ ਸਕਦੀਆ ਹਨ। ਇਹ ਜਾਣਕਾਰੀ ਰੇਡੀਓ ਕੈਨੇਡਾ ਇੰਟਰਨੈਸ਼ਨਲ (RCI) ਵੱਲੋ ਕੈਨੇਡਾ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਨੂੰ ਪੁੱਛੇ ਗਏ ਸਵਾਲ ਵਿੱਚ ਸਾਹਮਣੇ ਆਈ ਹੈ।
ਬਿਤੇਂ ਦਿਨੀ ਹੀ ਮਿਸ਼ਨ -ਮਾਸਕੀ-ਫਰੇਜ਼ਰ ਕੈਨਿਅਨ ਰਾਈਡਿੰਗ ਤੋਂ ਸੰਸਦ ਬਰੈਡ ਵਿਸ ਵੱਲੋਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਦਾ ਮਸਲਾ ਕੈਨੇਡੀਅਨ ਸੰਸਦ ਵਿੱਚ ਉਠਾਇਆ ਗਿਆ ਸੀ। ਸੰਸਦ ਬ੍ਰੈਡ ਵਿਸ ਵੱਲੋਂ ਰੇਡੀਓ ਕੈਨੇਡੀਅਨ ਇੰਟਰਨੈਸ਼ਨਲ (RCI) ਨਾਲ਼ ਗੱਲਬਾਤ ਜਾਣਕਾਰੀ ਸਾਂਝੀ ਕੀਤੀ ਗਈ ਕਿ "ਕੈਨੇਡੀਅਨ ਸਰਕਾਰ ਇਸ ਮਸਲੇ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ, ਜਿਸਦੀ ਮੰਗ ਇਹ ਪਟੀਸ਼ਨ ਕਰਦੀ ਹੈ। ਮੈਂ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਵੀ ਇਕ ਮੁਲਾਕਾਤ ਕੀਤੀ ਹੈ ਅਤੇ ਏਅਰ ਕੈਨੇਡਾ ਨੇ ਇਸ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਏਅਰ ਕੈਨੇਡਾ ਨੇ ਮੈਨੂੰ ਦੱਸਿਆ ਹੈ ਕਿ ਕੈਨੇਡੀਅਨ ਸਰਕਾਰ ਭਾਰਤ ਨਾਲ ਆਪਣੇ ਹਵਾਈ ਸਮਝੌਤੇ ਵਿੱਚ ਕੁਝ ਬਦਲਾਅ ਕਰਕੇ ਏਅਰ ਕੈਨੇਡਾ ਨੂੰ ਅੰਮ੍ਰਿਤਸਰ ਵਿੱਚ ਉਤਰਨ ਦੀ ਮਨਜ਼ੂਰੀ ਦਿਵਾ ਸਕਦੀ ਹੈ। ਕੈਨੇਡਾ ਦੇ ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਵੱਖ ਵੱਖ ਦੇਸ਼ਾਂ ਵਿੱਚ ਹਵਾਈ ਉਡਾਣਾਂ, ਏਅਰ ਟਰਾਂਸਪੋਰਟ ਐਗਰੀਮੈਂਟ ਮੁਤਾਬਿਕ ਚਲਦੀਆਂ ਹਨ, ਜਿਸ ਮੁਤਾਬਿਕ ਕੈਨੇਡੀਅਨ ਏਅਰਲਾਈਨ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ।"
ਟਰਾਂਸਪੋਰਟ ਕੈਨੇਡਾ ਨੇ ਦੱਸਿਆ ਕਿ ਕੈਨੇਡੀਅਨ ਏਅਰਲਾਈਨਜ਼ ਕੈਨੇਡਾ ਤੋਂ ਦਿੱਲੀ, ਬੈਂਗਲੌਰ, ਚੇੱਨਈ, ਹੈਦਰਾਬਾਦ ਅਤੇ ਮੁੰਬਈ ਉਤਰ ਸਕਦੀਆਂ ਹਨ ਅਤੇ ਅੰਮ੍ਰਿਤਸਰ ਸਿੱਧੀ ਉਡਾਣ ਲਈ ਉਕਤ ਸਮਝੌਤੇ ਵਿੱਚ ਤਬਦੀਲੀ ਦੀ ਲੋੜ ਹੈ। ਉਪਰੋਕਤ ਇਹ ਸ਼ਹਿਰ ਕੈਨੇਡੀਅਨ ਟਰਾਂਸਪੋਰਟ ਮੰਤਰਾਲੇ ਦੀ ਮੰਗ ਤੇ ਹੀ ਕੈਨੇਡੀਅਨ ਏਅਰਲਾਈਨਸ ਨੂੰ ਪ੍ਰਵਾਨ ਹੋਏ ਜਦਕਿ ਕੈਨੇਡੀਅਨ ਟਰਾਂਸਪੋਰਟ ਮੰਤਰਾਲੇ ਵੱਲੋ ਕਦੇ ਅੰਮ੍ਰਿਤਸਰ ਲਈ ਬੇਨਤੀ ਹੀ ਨਹੀਂ ਕੀਤੀ ਗਈ ਸੀ।
ਕੈਨੇਡੀਅਨ ਸਰਕਾਰ ਦੀ ਆਪਣੀ ਢਿੱਲ ਕਰਕੇ ਏਅਰ ਕੈਨੇਡਾ ਚਾਹੁੰਦੇ ਹੋਏ ਵੀ ਅੰਮ੍ਰਿਤਸਰ ਨਹੀਂ ਜਾ ਸਕਦੀ ਜਦਕਿ ਏਅਰ ਕੈਨੇਡਾ ਵੱਲੋਂ ਅੰਮ੍ਰਿਤਸਰ ਨੂੰ ਉਡਾਣਾਂ ਸ਼ੁਰੂ ਕਰਨ ਦੀ ਦਿਲਚਸਪੀ ਜ਼ਾਹਿਰ ਕਰ ਚੁੱਕੀ ਹੈ। ਕੈਨੇਡਾ ਦੀ ਸੱਤਾ 'ਤੇ ਕਾਬਜ਼ ਲਿਬਰਲ ਸਰਕਾਰ ਦੇ ਪੰਜਾਬੀ ਸੰਸਦ ਇਸ ਮਸਲੇ ਨੂੰ ਟਰਾਂਸਪੋਰਟ ਮੰਤਰਾਲੇ ਤੱਕ ਲਿਜਾ ਸਕਦੇ ਹਨ। ਜੇਕਰ ਕੈਨੇਡੀਅਨ ਟਰਾਂਸਪੋਰਟ ਮੰਤਰਾਲੇ ਵੱਲੋਂ ਭਾਰਤ ਸਰਕਾਰ ਦੇ ਸੰਬੰਧਿਤ ਹਵਾਬਾਜ਼ੀ ਮੰਤਰਾਲੇ ਨੂੰ ਅੰਮ੍ਰਿਤਸਰ ਨੂੰ ਕੈਨੇਡੀਅਨ ਏਅਰਲਾਈਨਸ ਲਈ ਪੁਆਇੰਟ ਆਫ ਕਾਲ ਪ੍ਰਵਾਨ ਕਰਨ ਸਬੰਧੀ ਬੇਨਤੀ ਕੀਤੀ ਜਾਂਦੀ ਹੈ ਜਾਂ ਪੱਤਰ ਲਿਖਿਆ ਜਾਂਦਾ ਹੈ ਅਤੇ ਕੈਨੇਡੀਅਨ ਏਅਰਲਾਈਨਸ ਨੂੰ ਅੰਮ੍ਰਿਤਸਰ ਉਤਰਨ ਦੇ ਹੱਕ ਮਿਲ ਜਾਂਦੇ ਹਨ ਤਾਂ ਏਅਰ ਕੈਨੇਡਾ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਦੀ ਹੈ। ਮਸਲਾ ਸਿਰਫ਼ ਇਹੀ ਹੈ ਇਸ ਤੋਂ ਇਲਾਵਾ ਹੋਰ ਕੋਈ ਮਸਲਾ ਜਾਂ ਅੜਿੱਕਾ ਨਹੀ।
ਕੈਨੇਡਾ ਵਸਦੇ ਪੰਜਾਬੀ ਆਪਣੇ ਹਲਕੇ ਦੇ ਸੰਸਦ ਮੈਂਬਰਾਂ ਨੂੰ ਇਸ ਮਸਲੇ 'ਤੇ ਕੈਨੇਡੀਅਨ ਟਰਾਂਸਪੋਰਟ ਮੰਤਰਾਲੇ ਨੂੰ ਮਿਲਣ ਅਤੇ ਇਹਨਾਂ ਵੱਲੋ ਭਾਰਤ ਸਰਕਾਰ ਤੋਂ ਅੰਮ੍ਰਿਤਸਰ ਨੂੰ ਪੁਆਇੰਟ ਆਫ ਕਾਲ ਪ੍ਰਵਾਨ ਕਰਨ ਸਬੰਧੀ ਬੇਨਤੀ, ਪੱਤਰ ਲਿਖਣ ਤਾਂ ਦਬਾਅ ਬਣ ਸਕਦਾ ਹੈ। ਜੇਕਰ ਅੰਮ੍ਰਿਤਸਰ ਸਾਹਿਬ ਨੂੰ ਵੈਨਕੂਵਰ, ਟੋਰੰਟੋ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਗਈਆਂ ਤਾਂ ਉਹ ਪੂਰੇ ਪੰਜਾਬੀਆਂ ਲਈ ਬਹੁਤ ਵੱਡਾ ਦਿਨ ਹੋਵੇਗਾ।

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026

Posted on August 7th, 2026