Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਚੜ੍ਹਦੀ ਕਲਾ ਨਿਊਜ਼ ਗਰੁੱਪ' ਪਰਿਵਾਰ ਦੇ ਅਮਰੀਕਾ 'ਚ ਥੰਮ੍ਹ ਸ. ਹਰਜੀਤ ਸਿੰਘ ਧਾਲੀਵਾਲ ਸਵਰਗਵਾਸ

Posted on April 1st, 2022

ਬਹੁਤ ਦੁਖੀ ਮਨ ਨਾਲ ਇਹ ਜਾਣਕਾਰੀ ਦੇ ਰਿਹਾਂ ਕਿ 'ਚੜ੍ਹਦੀ ਕਲਾ ਨਿਊਜ਼ ਗਰੁੱਪ' ਪਰਿਵਾਰ ਦਾ ਅਮਰੀਕਾ 'ਚ ਥੰਮ੍ਹ, ਵੱਡਾ ਵੀਰ ਸ. ਹਰਜੀਤ ਸਿੰਘ ਧਾਲੀਵਾਲ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦਿਆਂ ਬੇਵਕਤ ਵਿਛੋੜਾ ਦੇ ਗਿਆ ਹੈ।

ਭਾਈ ਸਾਹਿਬ ਲੰਮੇ ਅਰਸੇ ਤੋਂ ਬੇਕਸਰਸਫੀਲਡ (ਕੈਲੇਫੋਰਨੀਆ) ਰਹਿ ਰਹੇ ਸਨ ਅਤੇ 1998 ਤੋਂ ਚੜ੍ਹਦੀ ਕਲਾ ਪਰਿਵਾਰ ਨਾਲ ਜੁੜੇ ਹੋਏ ਸਨ। ਆਪ ਦਾ ਜੱਦੀ ਪਿੰਡ ਮਨਸੂਰਪੁਰ (ਨਜ਼ਦੀਕ ਬੜਾ ਪਿੰਡ, ਗੁਰਾਇਆ ਸੀ) ਪਰ ਆਪ ਲੰਮਾ ਸਮਾਂ ਨੂਰਪੁਰ (ਨਜ਼ਦੀਕ ਬਹਿਰਾਮ, ਬੰਗਾ) ਰਹੇ ਅਤੇ ਹੁਣ ਲਗਭਗ 3 ਦਹਾਕਿਆਂ ਤੋਂ ਅਮਰੀਕਾ ਵਾਸੀ ਸਨ।

ਬਹੁਤ ਹੀ ਦ੍ਰਿੜ ਚਿੱਤ ਵਾਲੇ ਇਨਸਾਨ ਸਨ। ਔਖੇ ਤੋਂ ਔਖੇ ਸਮੇਂ ਵੀ ਭਾਈ ਸਾਹਿਬ ਨੇ ਕਦੇ ਸਾਥ ਨਹੀਂ ਛੱਡਿਆ ਅਤੇ ਆਪਣੇ ਵਿੱਤ ਤੋਂ ਵੱਧ ਹੋ ਕੇ ਪੰਥਕ ਕਾਰਜਾਂ 'ਚ ਹਿੱਸਾ ਪਾਉਂਦੇ ਰਹੇ। ਚਾਹੇ ਹਫਤੇ 'ਚ 2 ਵਾਰ ਗੱਲ ਹੋਵੇ ਜਾਂ 4 ਵਾਰ, ਹਰ ਵੇਲੇ ਫਿਕਰ ਪੰਥ ਅਤੇ ਪੰਜਾਬ ਦਾ ਹੀ ਰੱਖਦੇ ਸਨ। ਕੁਝ ਸਾਲਾਂ ਤੋਂ ਹਾਈ ਬਲੱਡ ਪਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ, ਰਾਤ ਸੁੱਤੇ ਪਏ ਹੀ ਅਕਾਲ ਚਲਾਣਾ ਕਰ ਗਏ।

ਪਿੱਛੇ ਧਰਮ ਪਤਨੀ ਤੋਂ ਇਲਾਵਾ ਬੇਟੀਆਂ, ਬੇਟਾ, ਅਤੇ ਪੰਥ-ਦਰਦੀਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਨਿੱਜੀ ਅਤੇ ਕੌਮੀ ਤੌਰ 'ਤੇ ਵੱਡਾ ਘਾਟਾ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ



Archive

RECENT STORIES