Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਆਰਸੀਐਮਪੀ ਦੀ ਸਾਬਕਾ ਬੁਲਾਰੀ ਐਲਨੂਰ ਸਟਰਕੋ ਬੀਸੀ ਲਿਬਰਲ ਪਾਰਟੀ ਵਲੋਂ ਸਾਊਥ ਸਰੀ ਤੋਂ ਜ਼ਿਮਨੀ ਚੋਣ ਲੜੇਗੀ

Posted on May 5th, 2022

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਸਰੀ ਆਰਸੀਐਮਪੀ ਦੀ ਸਾਬਕਾ ਬੁਲਾਰੀ ਐਲਨੂਰ ਸਟਰਕੋ ਨੂੰ ਬੀਸੀ ਲਿਬਰਲ ਪਾਰਟੀ ਨੇ ਸਾਊਥ ਸਰੀ ਤੋਂ ਜ਼ਿਮਨੀ ਚੋਣ ਵਾਸਤੇ ਆਪਣੀ ਉਮੀਦਵਾਰ ਐਲਾਨਿਆ ਹੈ।

ਇਹ ਸੀਟ ਸਾਬਕਾ ਮੰਤਰੀ ਸਟੈਫਨੀ ਕਡਿਊ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ।

ਸਟਰਕੋ 2009 ਤੋਂ ਪੁਲਿਸ 'ਚ ਕੰਮ ਕਰਦੀ ਆ ਰਹੀ ਹੈ ਤੇ 2018 'ਚ ਸਰੀ ਤੋਂ ਕੰਮ ਕਰ ਰਹੀ ਹੈ। ਪੁਲਿਸ ਨਾਲ ਕੰਮ ਕਰਦਿਆਂ ਹੋਣ ਕਾਰਨ ਉਸ ਕੋਲ ਸ਼ਹਿਰ ਦੀਆਂ ਸਮੱਸਿਆਵਾਂ ਦਾ ਭਰਪੂਰ ਗਿਆਨ ਹੈ।

ਵੈਸੇ ਵੀ ਜਦ ਸਰੀ ਆਰਸੀਐਮ ਦੀ ਥਾਂ ਸਰੀ ਪੁਲਿਸ ਲੈ ਰਹੀ ਹੈ ਤਾਂ ਇਸ ਨਾਲ ਜੁੜੇ ਵੱਡੇ ਚਿਹਰੇ ਹੋਰ ਥਾਂ ਆਪਣਾ ਭਵਿੱਖ ਤਲਾਸ਼ ਰਹੇ ਹਨ।

ਸਟਰਕੋ ਦੀ ਚੋਣ ਕੈਵਿਨ ਫਾਲਕਨ ਅਤੇ ਸਾਥੀਆਂ ਵਲੋਂ ਕੀਤੀ ਗਈ ਹੈ। ਇਸ ਚੋਣ 'ਤੇ ਕਈਆਂ ਨੂੰ ਇਤਰਾਜ਼ ਵੀ ਹੈ ਕਿ ਉਮੀਦਵਾਰੀ ਲਈ ਨਾਮਜ਼ਦਗੀ ਚੋਣ ਨਹੀਂ ਕਰਵਾਈ ਗਈ ਤੇ ਸਿੱਧਾ ਹੀ ਉਮੀਦਵਾਰ ਥਾਪ ਦਿੱਤਾ ਗਿਆ।



Archive

RECENT STORIES