Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫਲਸਤੀਨੀਆਂ ਦੀ ਆਵਾਜ਼ ਬਣਦੀ 'ਅਲ ਜਜ਼ੀਰਾ' ਦੀ ਅਮਰੀਕਨ ਪੱਤਰਕਾਰ ਦੇ ਇਜ਼ਰਾਇਲੀ ਫੌਜੀਆਂ ਨੇ ਸਿਰ 'ਚ ਗੋਲ਼ੀ ਮਾਰੀ

Posted on May 11th, 2022

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਨੂੰ ਅੱਜ ਇਜ਼ਰਾਈਲੀ ਫੌਜੀਆਂ ਨੇ ਉਸ ਵੇਲੇ ਸਿਰ 'ਚ ਗੋਲ਼ੀ ਮਾਰ ਕੇ ਖਤਮ ਕਰ ਦਿੱਤਾ ਜਦ ਉਹ ਆਪਣੇ ਕੁਝ ਹੋਰ ਸਾਥੀ ਪੱਤਰਕਾਰਾਂ ਨਾਲ ਵੈਸਟ ਬੈਂਕ 'ਚ ਖੜ੍ਹੀ ਰਿਪੋਰਟਿੰਗ ਕਰ ਰਹੀ ਸੀ। ਉਸਦਾ ਇੱਕ ਸਾਥੀ ਗੋਲ਼ੀ ਲੱਗਣ ਨਾਲ ਜ਼ਖਮੀ ਵੀ ਹੋਇਆ ਹੈ।

ਅਮਰੀਕਨ-ਫਲਸਤੀਨੀ ਪੱਤਰਕਾਰ ਸ਼ਿਰੀਨ 1997 ਤੋਂ ਅਲ ਜਜ਼ੀਰਾ ਨਾਲ ਜ਼ਮੀਨ 'ਤੇ ਪੱਤਰਕਾਰੀ ਕਰ ਰਹੀ ਸੀ। ਉਸਦੇ ਬਚੇ ਸਾਥੀਆਂ ਮੁਤਾਬਕ ਉਨ੍ਹਾਂ ਸਭ ਨੇ "ਪ੍ਰੈਸ" ਵਾਲੀਆਂ ਝੱਗੀਆਂ ਪਾਈਆਂ ਹੋਈਆਂ ਸਨ ਤੇ ਉਸ ਵੇਲੇ ਕੋਈ ਵੀ ਫਲਸਤੀਨੀ ਇਜ਼ਰਾਇਲੀਆਂ ਦਾ ਵਿਰੋਧ ਨਹੀਂ ਸੀ ਕਰ ਰਿਹਾ। ਜਦ ਗੋਲ਼ੀ ਸ਼ਿਰੀਨ ਦੇ ਸਿਰ 'ਚ ਵੱਜੀ ਤਾਂ ਉਸਤੋਂ ਕੁਝ ਦੇਰ ਬਾਅਦ ਤੱਕ ਵੀ ਇਜ਼ਰਾਇਲੀ ਫੌਜੀ ਉਨ੍ਹਾਂ 'ਤੇ ਗੋਲ਼ੀਆਂ ਚਲਾਉਂਦੇ ਰਹੇ।

ਫਲਸਤੀਨੀਆਂ ਨਾਲ ਹੋ ਰਹੇ ਧੱਕੇ ਖਿਲਾਫ ਉਠਦੀ ਇਹ ਆਵਾਜ਼ ਸਦਾ ਲਈ ਖਾਮੋਸ਼ ਕਰ ਦਿੱਤੀ ਗਈ।

ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵਲੋਂ ਇਸ ਕਾਰਵਾਈ ਨੂੰ ਕਤਲ ਗਰਦਾਨਦਿਆਂ ਇਸ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ ਅਤੇ ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਤਾਕਤਾਂ ਨੂੰ ਇਸ ਧੱਕੇ ਵਿਰੁੱਧ ਆਪਣਾ ਮੂੰਹ ਖੋਲ੍ਹਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਰੱਖੀ ਗਈ ਹੈ।



Archive

RECENT STORIES