Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਆਟਲ ਦੇ ਤੰਬੜ ਪਰਿਵਾਰ ਨੂੰ ਸਦਮਾ; ਦੀਦਾਰ ਸਿੰਘ ਤੰਬੜ ਸਵਰਗਵਾਸ

Posted on May 25th, 2022

ਸਿਆਟਲ- ਸਿਆਟਲ ਨਿਵਾਸੀ ਸਰਪੰਚ ਸਰਦਾਰ ਦੀਦਾਰ ਸਿੰਘ ਤੰਬੜ ਪਿੰਡ ਬਡਲਾ ਪਿਛਲੇ ਦਿਨੀ ਪ੍ਰੀਵਾਰਕ ਵਿਛੋੜਾ ਦੇ ਗਏ ਹਨ। ਆਪ ਸਿਆਟਲ ਦੇ ਨਾਮਵਰ ਨਿਵਾਸੀ ਤਾਰਾ ਸਿੰਘ ਤੰਬੜ, ਸੇਵਾ ਸਿੰਘ ਤੰਬੜ, ਕੁਲਦੀਪ ਸਿੰਘ ਤੰਬੜ ਦੇ ਵੱਡੇ ਭਰਾ ਅਤੇ ਸਿਆਟਲ ਦੇ ਉੱਘੇ ਰਿਐਲਟਰ ਕਮਲ ਤੰਬੜ ਦੇ ਪਿਤਾ ਸਨ।

1947 ਦੀ ਵੰਡ ਵੇਲੇ ਦੀਦਾਰ ਸਿੰਘ ਤੰਬੜ ਦੀ ਉਮਰ ਬਹੁਤ ਛੋਟੀ ਸੀ। 6 ਚੱਕ, ਸ਼ੇਖੂ ਪੁਰਾ ਪਾਕਿਸਤਾਨ ਤੋਂ ਪਿਤਾ ਸ ਜੋਗਾ ਸਿੰਘ ਤੰਬੜ ਅਤੇ ਮਾਤਾ ਪਰਸਿਨ ਕੌਰ ਤੰਬੜ ਨਾਲ ਪਿੰਡ ਬੱਸੀ ਜ਼ਿਲ੍ਹਾ ਹੁਸ਼ਿਆਰਪੁਰ ਆ ਕੇ ਥੋੜਾ ਸਮਾਂ ਰਹੇ ਤੇ ਫਿਰ ਪਿੰਡ ਬਡਲਾ ਆਕੇ ਬੱਸ ਗਏ। 18 ਕੁ ਸਾਲ ਦੀ ਉਮਰ ਵਿੱਚ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਘਰ ਦੀ ਸਾਰੀ ਜਿੰਮੇਵਾਰੀ ਦੀਦਾਰ ਸਿੰਘ ਤੰਬੜ ਦੇ ਮੋਢਿਆਂ 'ਤੇ ਆ ਗਈ। ਆਪ ਚਾਰ ਭੈਣਾਂ ਅਤੇ ਚਾਰ ਭਰਾ ਸਨ। ਆਪ ਨੇ ਸਾਰੇ ਪਰਿਵਾਰ ਦੀ ਪਰਵਰਿਸ਼ ਬੜੇ ਸੁਚੱਜੇ ਢੰਗ ਨਾਲ ਕੀਤੀ ਅਤੇ ਸਾਰਿਆ ਦੇ ਵਿਆਹ ਕਾਰਜ ਹੱਥੀਂ ਕੀਤੇ। ਘਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਪਿੰਡ ਦੀ ਸੇਵਾ ਸਰਪੰਚੀ ਤੌਰ 'ਤੇ 10 ਸਾਲ ਬੜੇ ਪ੍ਰੇਮ ਨਾਲ ਕੀਤੀ।

ਦੀਦਾਰ ਸਿੰਘ ਤੰਬੜ ਦਾ ਵਿਆਹ ਪਰਮਜੀਤ ਕੌਰ ਨਾਲ ਹੋਇਆ। ਵਾਹਿਗੁਰੂ ਨੇ ਦੋ ਪੁੱਤਰੀਆਂ ਅਤੇ ਇੱਕ ਪੁੱਤਰ ਦੀ ਦਾਤ ਬਖ਼ਸ਼ੀ । ਰਾਜਵਿੰਦਰ ਕੌਰ - ਹਰਵਿੰਦਰ ਕੌਰ ਅਤੇ ਕਮਲਜੀਤ ਸਿੰਘ ਤੰਬੜ। 1993 ਵਿੱਚ ਦੀਦਾਰ ਸਿੰਘ ਤੰਬੜ ਪਿੰਡ ਬਡਲਾ ਤੋਂ ਛੋਟੇ ਭਰਾ ਸ ਤਾਰਾ ਸਿੰਘ ਤੰਬੜ ਕੋਲ ਸਿਆਟਲ ਵਿੱਚ ਪੱਕੇ ਤੌਰ 'ਤੇ ਆ ਕੇ ਵੱਸ ਗਏ। ਇੱਥੇ ਆਕੇ ਬਹੁਤ ਮਿਹਨਤ ਕੀਤੀ ਅਤੇ ਘਰ-ਬਾਰ ਬਣਾਇਆ। ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਅਤੇ ਵਿਆਹ ਕੀਤੇ। ਪਰਿਵਾਰ ਵਿੱਚ ਬੜੇ ਅਨੰਦ ਨਾਲ ਰਹਿ ਰਹੇ ਸਨ । 20 ਮਾਰਚ 2022 ਨੂੰ ਆਪਣੇ ਪਿੰਡ ਬਡਲਾ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਗਏ ਹੋਏ ਸਨ ,ਉੱਥੇ ਸਿਹਤ ਖਰਾਬ ਹੋਣ ਕਾਰਨ ਸ ਦੀਦਾਰ ਸਿੰਘ ਤੰਬੜ ਦਾ ਦਿਹਾਂਤ ਹੋ ਗਿਆ।

ਆਪ ਜੀ ਦੀ ਪੰਜ ਭੂਤਕ ਦੇਹ ਦਾ ਸਸਕਾਰ 28 ਮਈ 2022 ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 1:30 ਵਜੇ ਮੈਰਲੈਟ ਫਿਊਨਰਲ ਹੋਮ ਕੈਂਟ ਵਾਸ਼ਿੰਗਟਨ ਵਿਖੇ ਉਪਰ ਦਿੱਤੇ ਪੋਸਟਰ ਮੁਤਾਬਕ ਹੋਵੇਗਾ।

ਦੁੱਖ ਦਾ ਪ੍ਰਗਟਾਵਾ ਕਰਨ ਲਈ ਸੰਪਰਕ:

ਤਾਰਾ ਸਿੰਘ ਤੰਬੜ 206-940-2281 ਜਾਂ ਕਮਲਜੀਤ ਸਿੰਘ ਤੰਬੜ 206-715-2471



Archive

RECENT STORIES