Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਥ ਸੇਵਕ ਡਾ. ਰਣਜੀਤ ਸਿੰਘ ਨਿਊ ਯੌਰਕ ਸੁਰਗਵਾਸ

Posted on June 14th, 2022

ਸਰੀ । ਗੁਰਪ੍ਰੀਤ ਸਿੰਘ ਸਹੋਤਾ ।

ਮੌਜੂਦਾ ਸਿੱਖ ਸੰਘਰਸ਼ ਦੇ ਚਲਦਿਆਂ ਪੰਥ ਦੇ ਵਡੇਰੇ ਹਿਤਾਂ ਨੂੰ ਸਮਰਪਿਤ ਵੱਖ-ਵੱਖ ਸੇਵਾਵਾਂ ਦੇਣ ਵਾਲੇ ਪੰਥ ਸੇਵਕ ਡਾ. ਰਣਜੀਤ ਸਿੰਘ ਨਿਊ ਯੌਰਕ ਅਕਾਲ ਚਲਾਣਾ ਕਰ ਗਏ ਹਨ। ਚਲਾਣੇ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚੋਂ ਪੜ੍ਹੇ ਡਾ. ਰਣਜੀਤ ਸਿੰਘ ਉਨ੍ਹਾਂ ਵੈਟਨਰੀ ਡਾਕਟਰਾਂ 'ਚੋਂ ਸਨ, ਜਿਹੜੇ ਸ੍ਰੀ ਦਰਬਾਰ ਸਾਹਿਬ 'ਤੇ 1984 ਦਾ ਫੌਜੀ ਹਮਲਾ ਨਾ ਸਹਾਰ ਸਕੇ ਤੇ ਫਿਰ ਸਭ ਕੁਝ ਤਿਆਗ ਕੇ ਆਪਣੇ ਸਾਥੀਆਂ ਸਮੇਤ ਕੌਮੀ ਸੰਘਰਸ਼ ਲੜਨ ਤੁਰ ਪਏ, ਜਿਵੇਂ ਕਿ ਪ੍ਰੋ ਰਜਿੰਦਰ ਸਿੰਘ ਬੁਲਾਰਾ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਣਜੀਤ ਸਿੰਘ ਕੁੱਕੀ ਆਦਿ।

ਅਮਰੀਕਾ ਵਿੱਚ "ਸਿੱਖ ਯੂਥ ਆਫ ਅਮਰੀਕਾ" ਦੀ ਧੜੱਲੇਦਾਰ ਆਵਾਜ਼ ਬਣੇ ਰਹੇ ਡਾ. ਰਣਜੀਤ ਸਿੰਘ ਨੇ ਅੰਤਲੇ ਦਮ ਤੱਕ ਪੰਥਕ ਸੇਵਾਵਾਂ ਜਾਰੀ ਰੱਖੀਆਂ। ਕੋਈ ਫੰਡਰੇਜ਼ ਹੋਵੇ ਜਾਂ ਮੁਜ਼ਾਹਰਾ, ਉਹ ਮੂਹਰਲੀਆਂ ਸਫਾਂ 'ਚ ਦੇਖੇ ਜਾਂਦੇ ਸਨ। ਪੰਥਕ ਮੀਡੀਏ ਨੂੰ ਦਹਾਕਿਆਂ ਤੋਂ ਉਹ ਮਾਲੀ ਇਮਦਾਦ ਦਿੰਦੇ ਰਹੇ ਤਾਂ ਕਿ ਸੰਘਰਸ਼ ਦੀ ਆਵਾਜ਼ ਬੁਲੰਦ ਰਹੇ।

ਆਪਣੇ ਜੀਵਨ ਤੇ ਕਮਾਈ ਦਾ ਵੱਡਾ ਹਿੱਸਾ ਪੰਥ ਨੂੰ ਸਮਰਪਿਤ ਕਰਨ ਵਾਲੀ ਨਿਮਰ ਸ਼ਖਸੀਅਤ ਸਨ। ਵਾਹਿਗੁਰੂ ਵਿੱਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ੇ।



Archive

RECENT STORIES