Posted on June 22nd, 2022

-ਬਲਜਿੰਦਰ ਸਿੰਘ ਕੋਟਭਾਰਾ/ਲਵਸ਼ਿੰਦਰ ਸਿੰਘ ਡੱਲੇਵਾਲ
ਸਿੱਖ ਹਥਿਆਰਬੰਦ ਖਾੜਕੂ ਸੰਘਰਸ਼ ਵੇਲੇ ਦੇ ਯੋਧੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਵੱਲੋਂ ਰਚਿਤ ਕਿਤਾਬ ‘ਖਾੜਕੂ ਸੰਘਰਸ਼ ਦੀ ਸਾਖੀ’ ਬਾਰੇ ਜ਼ਿਕਰ ਕਰਨ ਲਈ ਸ਼ਬਦ ਨਹੀਂ ਹਨ। ਉਹਨਾਂ ਦਾ ਇਕ ਚੈਪਟਰ ‘ਤਿਹਾੜ ਜੇਲ੍ਹ ਵਾਲਾ ਕੈਟ’ ਹੈ।
ਉਸ ਵਿਚ ਜ਼ਿਕਰ ਹੈ ਕਿ ਆਈ.ਬੀ. ਦਿੱਲੀ ਤੇ ਇੰਡੀਅਨ ਸਟੇਟ ਦੀਆਂ ਹੋਰ ਖੁਫੀਆਂ ਤੇ ਸੁਰੱਖਿਆਂ ਬਲਾਂ ਨੇ ਸਰਕਾਰੀ ਅਸਲੇ, ਪੈਸੇ ਨਾਲ ਇਕ ਗੈਂਗ ਗਰੁੱਪ ‘ਇੰਡੀਅਨ ਲਾਇਨਜ’ ਬਣਾਇਆ, ਜੋ ਸ਼ੁਰੂਆਤ ਵਿਚ ‘ਪੰਥਕ ਕਮੇਟੀ’ ਕਹਾਉਦੀ ਸੀ ਪਰ ਛੇਤੀ ਹੀ ਪਰਦਾਫ਼ਾਸ਼ ਹੋ ਗਿਆ, ਜੋ ਇਹਨਾਂ ਬਦਮਾਸ਼ਾਂ ਨੇ ਖਾੜਕੂ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਦਿੱਲੀਂ ਤੋਂ ਪੁਲਿਸ ਮੁਖੀ ਖੁਦ ਆ ਕੇ ਇਹਨਾਂ ਬਦਮਾਸ਼ਾਂ ਨਾਲ ਬੈਠਕਾਂ ਕਰਦਾ, ਇਹਨਾਂ ਨੇ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਤੇ ਸਰਕਾਰੀ ਅਸਲੇ ਨਾਲ ਅੱਤ ਮਚਾ ਦਿੱਤੀ ਪਰ ਬਾਗ਼ੀ ਜੁਝਾਰੂਆਂ ਦਾ ਕਦੇ ਕੁਦਰਤ ਵੀ ਸਾਥ ਦਿੰਦੀ ਹੈ।
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਭਾਈ ਸੁਰਿੰਦਰ ਸਿੰਘ ਛਿੰਦਾ, ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਅਮਰਪਾਲ ਸਿੰਘ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਮਨਜੀਤ ਸਿਘ ਪਲਾਹੀ ਹੋਰਾਂ ਨੇ ਆਪਣੇ ਸਾਥੀਆਂ ਸਮੇਤ ਇਹਨਾਂ ਬਦਮਾਸ਼ਾਂ ਦੀ ਰੈਕੀ ਕਰਕੇ, ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਰਾਹੀਂ ਅਜਿਹਾ ਹਮਲਾ ਕੀਤਾ ਕਿ ਆਈ.ਬੀ. ਦੀ ਬਦਮਾਸ਼ ਜਥੇਬੰਦੀ ਦਾ ਲੱਕ ਤੋੜ ਕੇ ਰੱਖ ਦਿੱਤਾ, ਗੈਂਗ ਦੇ ਮੁਖੀ ਸਮੇਤ 7-8 ਨੂੰ ਸੋਧਾ ਲਾ ਕੇ ਗੱਡੀ ਚਾੜ੍ਹ ਦਿੱਤਾ।
ਇਹਨਾਂ ਦੇ ਗੈਂਗ ਦਾ ਇਕ ਕੈਟ ਭਾਈ ਦਲਜੀਤ ਸਿੰਘ ਨੂੰ ਤਿਹਾੜ ਜੇਲ੍ਹ ’ਚ ਬੰਦ ਹੋਣ ਸਮੇਂ ਮਿਲਿਆ ਤੇ ਉਸ ਨੇ ਦੱਸਿਆ ਕਿ ਜੇ ਖਾੜਕੂ ਸਿੰਘ ਸਾਡੇ ਬੰਦੇ ਨਾ ਮਾਰਦੇ ਤਾਂ ਦਿੱਲੀ ਤੋਂ ਆਈ.ਬੀ. ਦਾ ਹੁਕਮ ਸੀ ਕਿ ਜਸਟਿਸ ਬੈਂਸ ਤੇ ਹੋਰ ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਦੇ ਕਾਰਕੁੰਨਾਂ ਦਾ ਕਤਲ ਕਰ ਦਿਓ।
ਮੇਜਰ ਬਲਦੇਵ ਸਿੰਘ ਘੁੰਮਣ ਨੂੰ ਜਾਨਣ ਲਈ ਇਹ ਲਿੰਕ ਨੱਪ ਕੇ ਵੀਡੀਓ ਦੇਖੋ
**ਮੇਜਰ ਬਲਦੇਵ ਸਿੰਘ ਘੁੰਮਣ ਦੇ ਕਾਤਲ ਸੁਖਵਿੰਦਰ ਉਰਫ ਦਿਆਲਾ ਉਰਫ ਕਾਕੇ ਕੈਟ ਦੀ ਅਸਲੀਅਤ **
ਸੁਖਵਿੰਦਰ ਉਰਫ ਦਿਆਲਾ ਉਰਫ ਕਾਕਾ ਕੈਟ ਹੌਲਦਾਰਨੀ ਦਾ ਪੁੱਤ ਕਰਕੇ ਮਸ਼ਹੂਰ ਸੀ। ਇੰਡੀਅਨ ਲਾਇਨਜ਼ ਮੁਖੀ ਕਾਕੇ ਦਾ ਪਰਿਵਾਰ ਅਫ਼ੀਮ ਵੇਚਣ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਡੇਅਰੀ ਦਾ ਕੰਮ ਵੀ ਕਰਦਾ ਸੀ ਕਾਕੇ ਦੀ ਮਾਂ ਹੌਲਦਾਰਨੀ ਕਪੂਰਥਲੇ ਸ਼ਹਿਰ ਵਿੱਚ ਨਸ਼ਾ ਸ਼ਰੇਆਮ ਵੇਚਦੀ ਸੀ ਫਿਰ ਕਾਕੇ ਨੂੰ ਸੁੱਚਾ ਸਿੰਘ ਖੈਰੇ ਮੰਦਰ ਵਾਲੇ ਇੰਸਪੈਕਟਰ ਨੇ ਨਸ਼ਾ ਵੇਚਣ ਵਾਲੇ ਲੋਕਾਂ ਦੀ ਮੁਖ਼ਬਰੀ ਲਈ ਤਿਆਰ ਕੀਤਾ ਅਤੇ ਫਿਰ ਕਾਕੇ ਨੇ ਜਸਵੀਰ ਸਿੰਘ ਭੁੱਟੋ ਨਾਲ ਨੇੜਤਾ ਕਰ ਲਈ। 
ਭੁੱਟੋ ਨੇ ਕਾਕੇ ਕੈਟ ਨੂੰ ਹਥਿਆਰ ਦੇ ਕੇ ਜਲੰਧਰ ਦੇ ਠੇਕੇਦਾਰ ਸੋਮਨਾਥ ਨੂੰ ਮਰਵਾ ਦਿੱਤਾ। ਕਾਕੇ ਨੇ ਆਪਣਾ ਵਿਸ਼ਵਾਸ ਪੱਕਾ ਕਰ ਲਿਆ ਤੇ ਭੁੱਟੋ ਕੋਲ ਦਰਬਾਰ ਸਾਹਿਬ ਸਰਾਂ ‘ਚ ਰਹਿਣ ਲੱਗਾ, ਜਿੱਥੇ ਕਾਕੇ ਨੇ ਸ਼ਿੰਦੇ ਰਾਣੀਪੁਰ ਵਾਲੇ ਨਾਲ ਰਲਕੇ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਵਾ ਦਿੱਤਾ। ਸ਼ਿੰਦੇ ਨੂੰ ਕਾਕਾ ਪਹਿਲਾਂ ਹੀ ਜਾਣਦਾ ਸੀ ਕਿਉਕੁ ਸ਼ਿੰਦਾ ਹੀ ਪੂਰੇ ਪੰਜਾਬ ਨੂੰ ਨਸ਼ਾ ਸਪਲਾਈ ਕਰਦਾ ਸੀ। ਇਸੇ ਚੱਕਰ ‘ਚ ਕਾਕਾ ਦਿੱਲੀ ਵੱਲ ਨਿਕਲ ਗਿਆ। ਕਾਕੇ ਤੇ ਭੁੱਟੋ ਨੇ ਕਿਸੇ ਏਜੰਟ ਨੂੰ ਚੁੱਕ ਕੇ ਉਸ ਦੀਆ ਲੱਤਾਂ ਤੋੜਕੇ ਪੈਸੇ ਲੈ ਕੇ ਛੱਡ ਦਿੱਤਾ ਤੇ ਨਾਲੇ ਉਸ ਏਜੰਟ ਨੂੰ ਆਪਣਾ ਭਾਈਵਾਲ ਬਣਾ ਲਿਆ। ਉਹੀ ਏਜੰਟ ਫਿਰ ਆਪਣੀਆ ਟੁੱਟੀਆਂ ਲੱਤਾਂ ਵਿਖਾ ਹੋਰ ਏਜੰਟਾਂ ਤੋਂ ਇਨ੍ਹਾਂ ਲਈ ਮਹੀਨਾ ਵਸੂਲ ਕਰਨ ਲੱਗ ਪਿਆ।
ਹੁਣ ਕਾਕੇ ਕੈਟ ਦਾ ਕੰਮ ਵਧੀਆ ਚੱਲ ਪਿਆ। ਫਿਰ ਕਾਕੇ ਕੈਟ ਨੂੰ ਗੁਰਾਇਆ ਸੁੱਚਾ ਸਿੰਘ ਇੰਸਪੈਕਟਰ ਨੇ ਪੱਗੋ ਕੈਟ ਤੇ ਚੂਹੜ ਤੱਖਰਾਂ ਵਾਲੇ ਨਾਲ ਮਿਲਵਾ ਦਿੱਤਾ। ਇਹਨਾਂ ਦਿਨਾਂ ਵਿੱਚ ਕਾਕਾ ਕੈਟ ਨੌਰਦਨ ਕੈਰੀਅਰ ਵਾਲੇ ਬਲਦੇਵ ਬੜਾ ਪਿੰਡ ਕੋਲ ਆਣ ਕੇ ਰਹਿਣ ਲੱਗਾ। ਇੱਥੇ ਹੀ ਬਲਦੇਵ ਸਿੰਘ ਬੜਾ ਪਿੰਡ ਨੇ ਆਪਣੀ ਦੁਸ਼ਮਣੀ ਕੱਢਣ ਲਈ ਸੁਰਜੀਤ ਸਿੰਘ ਸੀਤੇ ਤੇ ਜਸਵਿੰਦਰ ਸਿੰਘ ਬੜਾ ਪਿੰਡ ਨੂੰ ਕਾਕੇ ਕੈਟ ਨਾਲ ਤੋਰ ਕੇ ਹਰਦਿਆਲ ਬੜਾ ਪਿੰਡ ਮਰਵਾ ਦਿੱਤਾ ਜੋ ਕਿ ਕਿਸੇ ਵੇਲੇ ਇੰਦਰਾ ਗਾਂਧੀ ਦਾ ਗੰਨਮੈਨ ਸੀ ਤੇ ਕਾਂਗਰਸੀ ਆਗੂ ਬਣ ਗਿਆ ਸੀ। ਉਸ ਦਿਨ ਕਾਕਾ ਕੈਟ ਵੀ ਗੋਲ਼ੀਆਂ ਮਾਰਨ ਵਿੱਚ ਸ਼ਾਮਲ ਸੀ। ਸਟੇਨਗੰਨ ਵੀ ਸੁੱਚੇ ਇੰਸਪੈਕਟਰ ਨੇ ਦਿੱਤੀ ਸੀ। ਬਾਅਦ ‘ਚ ਕੇਸ ਸੁਰਜੀਤ ਸਿੰਘ ਸੀਤੇ ਅਤੇ ਜਸਵਿੰਦਰ ਸਿੰਘ ਬੜਾ ਪਿੰਡ ਸਿਰ ਪਵਾ ਕੇ ਜੇਲ ਪਹੁੰਚਾ ਦਿੱਤਾ ਗਿਆ। 
ਕਾਕਾ ਕੈਟ ਜਸਵੀਰ ਭੁੱਟੋ ਕੋਲ ਦਰਬਾਰ ਸਾਹਿਬ ਪਹੁੰਚ ਗਿਆ। ਕਾਕੇ ਕੈਟ ਨੇ ਏਜੰਸੀਆਂ ਦੇ ਇਸ਼ਾਰੇ ‘ਤੇ ਜਸਵੀਰ ਭੁੱਟੋ ਤੇ ਤੋਤੀ ਕੱਕੜਾਂ ਨੂੰ ਨਾਲ ਲੈਕੇ ਢਿੱਲਵਾਂ ਨੇੜੇ ਬੱਸ ਵਿੱਚੋਂ ਕੱਢ ਕੇ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ। ਹੁਣ ਭੁੱਟੋ ਕਾਕੇ ਤੇ ਪੂਰਾ ਵਿਸ਼ਵਾਸ ਕਰਨ ਲੱਗ ਪਿਆ।
ਜੂਨ 84 ਅਟੈਕ ਤੋ ਬਾਅਦ ਕਾਕਾ ਕੈਟ ਅਤੇ ਭੁੱਟੋ ਦਾ ਪਰਿਵਾਰ ਦਿੱਲੀ ਰਹਿਣ ਲੱਗ ਗਿਆ। ਜਸਵੀਰ ਭੁੱਟੋ ਦੀ ਘਰਵਾਲ਼ੀ ਦੇ ਬੱਚਾ ਹੋਣ ਵਾਲਾ ਸੀ। ਕਾਕਾ ਕੈਟ, ਜਸਵੀਰ ਭੁੱਟੋ ਅਤੇ ਭੁੱਟੋ ਦੀ ਘਰਵਾਲ਼ੀ ਟ੍ਰੇਨ ‘ਚ ਪੰਜਾਬ ਨੂੰ ਆ ਰਹੇ ਸੀ। ਪਰ ਕਾਕੇ ਕੈਟ ਨੇ ਪਹਿਲਾਂ ਹੀ ਮੁਖ਼ਬਰੀ ਕੀਤੀ ਹੋਈ ਸੀ। ਉਹਨਾਂ ਨੂੰ ਫੜਾ ਕੇ ਆਪ ਬਹੁਤ ਹੁਸ਼ਿਆਰੀ ਨਾਲ ਨਿਕਲ ਗਿਆ। ਦੂਜੇ ਦਿਨ ਅਖਬਾਰ ‘ਚ ਖ਼ਬਰ ਆਈ ਕਿ ਜਸਵੀਰ ਭੁੱਟੋ ਅਤੇ ਘਰਵਾਲ਼ੀ ਮੁਕਾਬਲੇ ‘ਚ ਮਾਰੇ ਗਏ।
ਏਜੰਸੀਆ ਨੇ ਕਪੂਰਥਲੇ ਵਾਲੀ ਕਚਹਿਰੀਆਂ ਦੀ ਕੰਟੀਨ ਉੱਤੇ ਕਾਕੇ ਕੈਟ ਦਾ ਕਬਜ਼ਾ ਕਰਵਾ ਦਿੱਤਾ ਤਾਂ ਕਿ ਖਾੜਕੂ ਸਿੰਘਾਂ ਦੀ ਪਹਿਚਾਣ ਕਰਕੇ ਪੁਲੀਸ ਨੂੰ ਚੁਕਵਾ ਦੇਵੇ। ਸਿੰਘਾਂ ਦੀ ਪਹਿਚਾਣ ਕਰਕੇ ਬਹੁਤ ਸਿੰਘ ਕਾਕੇ ਕੈਟ ਚੁਕਵਾ ਦਿੱਤੇ।
1986 ਸੰਨ ਵਿੱਚ ਆਪਣੇ ‘ਤੇ ਝੂਠੇ ਕੇਸ ਪਵਾ ਕੇ ਨਾਭੇ ਜੇਲ੍ਹ ਦੀ 4 ਨੰਬਰ ਬੈਰਕ ਵਿੱਚ ਬੰਦ ਹੋ ਗਿਆ, ਜਿੱਥੇ ਦੁਸ਼ਟ ਸੋਧ ਕਮਾਂਡੋ ਫੋਰਸ ਦੇ ਸਿੰਘਾਂ ਓਹਦੀ ਪਹਿਚਾਣ ਕਰ ਲਈ ਤੇ ਇਹ ਵਾਪਸ ਬਾਹਰ ਆ ਗਿਆ। ਬਾਹਰ ਆਕੇ ਆਪਣੇ ਆਪ ਨੂੰ ਗੁਰਜੰਟ ਸਿੰਘ ਰਾਜਸਥਾਨੀ ਫੋਰਸ ਦਾ ਏਰੀਆ ਕਮਾਂਡਰ ਦੱਸ ਕੇ ਅਖ਼ਬਾਰਾਂ ਨੂੰ ਖ਼ਬਰਾਂ ਦਿੰਦਾ ਸੀ ਅਤੇ ਖੁਦ ਕੈਟ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਖਾੜਕੂ ਸਿੱਧ ਕਰਦਾ ਸੀ।
1989 ਵਿੱਚ DGP ਵਿਰਕ ਨੇ ਇੰਡੀਅਨ ਲਾਇਨਜ਼ ਗਰੁੱਪ ਖੜਾ ਕੀਤਾ। ਉਹਦੇ ਵਿੱਚ ਪੱਗੋ ਰੁੜਕੀ, ਬਿੱਟੂ ਸਬਜ਼ੀ ਵਾਲਾ ਅਤੇ ਕਾਕਾ ਕੈਟ ਸ਼ਾਮਲ ਕੀਤੇ ਗਏ, ਉਹੀ ਕਾਕਾ ਕੈਟ ਅੱਜ ਕੱਲ ਨਿਊਜ਼ ਚੈਨਲਾਂ ‘ਤੇ ਆਪਣੇ ਆਪ ਨੂੰ ਦਿਆਲ ਸਿੰਘ ਦਿਆਲਾ ਦੱਸਕੇ ਇੰਟਵਿਊ ਦਿੰਦਾ ਹੈ।
ਅਕਾਲੀ ਦਲ ਮਾਨ ਦੇ ਸਾਰੇ ਜ਼ੁੰਮੇਵਾਰ ਜਥੇਦਾਰਾਂ ਨੂੰ ਕਤਲ ਕਰਕੇ ਦਿਆਲ ਸਿੰਘ ਦਿਅਲਾ ਨੇ ਜ਼ੁੰਮੇਵਾਰੀਆਂ ਚੁੱਕੀਆਂ ਸਨ। ਮੇਜਰ ਬਲਦੇਵ ਸਿੰਘ ਘੁੰਮਣ ਜਲੰਧਰ, ਰਮਿੰਦਰਜੀਤ ਸਿੰਘ ਟੈਣੀ ਦੇ ਬਾਪੂ ਜੀ ਅਮਰੀਕ ਸਿੰਘ, ਸ਼ਹੀਦ ਮਨਵੀਰ ਸਿੰਘ ਚਹੇੜੂ ਦੇ ਬਾਪੂ ਜੀ ਨੂੰ ਮਾਰ ਕੇ ਜ਼ੁੰਮੇਵਾਰੀ ਵੀ ਕਾਕੇ ਕੈਟ ਨੇ ਚੁੱਕੀ ਸੀ। 
ਇਹੀ ਕਾਕਾ ਕੈਟ ਅੱਜ-ਕੱਲ੍ਹ ਨਿਊਜੀਲੈਂਡ ਰੇਡੀਓ ਵਾਲੇ ਨਾਲ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਅਤੇ ਸ਼ਹੀਦ ਜਰਨਲ ਲਾਭ ਸਿੰਘ ਉੱਤੇ ਝੂਠੇ ਦੋਸ਼ ਲਾ ਕੇ ਸਿੱਖ ਸੰਘਰਸ਼ ਨੂੰ ਬਦਨਾਮ ਕਰ ਰਿਹਾ ਹੈ।
ਕਾਕਾ ਕੈਟ ਇਹ ਇੰਨਾ ਜਾਲਮ ਹੈ ਇਸ ਕਾਕੇ ਕੈਟ ਨੇ ਆਪਣੀ ਮਾਾਂ ਅਤੇ ਭੈਣ ਦਾ ਕਤਲ ਵੀ ਆਪ ਕੀਤਾ ਸੀ। ਇਸ ਕੈਟ ਨੇ ਸੰਘਰਸ਼ ਬਦਨਾਮ ਕੀਤਾ ਅਤੇ ਨਿਰੋਸ਼ ਕਤਲ ਕੀਤੇ, ਜਿਨ੍ਹਾਂ ਦਾ ਦੋਸ਼ ਖਾੜਕੂਆਂ ਅਤੇ ਸੰਘਰਸ਼ ਸਿਰ ਲਗਦਾ ਹੈ। ਜਦਕਿ ਕੰਮ ਇਸ ਸਰਕਾਰੀ ਕੈਟ ਅਤੇ ਸਾਥੀਆਂ ਦਾ ਸੀ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025