Posted on July 5th, 2022

ਚੰਡੀਗੜ੍ਹ- ਪੰਜਾਬ ਹਰਿਆਣਾ ਹਾਈ ਕੋਰਟ ਨੇ ਕੁਝ ਡੇਰਾ ਪ੍ਰੇਮੀਆਂ ਵੱਲੋਂ ਦਾਖ਼ਲ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਪਿਤਾ ਜੀ (ਡੇਰਾ ਮੁਖੀ) ਗੁਰਮੀਤ ਰਾਮ ਰਹੀਮ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ।
ਹਰਿਆਣਾ ਸਰਕਾਰ ਅਤੇ ਹੋਰਾਂ ਖ਼ਿਲਾਫ਼ ਦਾਖ਼ਲ ਪਟੀਸ਼ਨ ’ਚ ਅਸ਼ੋਕ ਕੁਮਾਰ ਤੇ 18 ਹੋਰ ਪਟੀਸ਼ਨਰਾਂ ਨੇ ਪਿਤਾ ਜੀ (ਡੇਰਾ ਮੁਖੀ) ਦੀ ਪਛਾਣ ਲਈ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਸੀ ਕਿ 'ਡਮੀ’ (ਨਕਲੀ) ਵਿਅਕਤੀ ਪਟੀਸ਼ਨਰਾਂ ਅਤੇ ਹੋਰ ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।
ਪਟੀਸ਼ਨਰਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਕੁਝ ਗੈਰ-ਪੁਖਤਾ ਸਰੋਤਾਂ ਰਾਹੀਂ ਪਤਾ ਲੱਗਾ ਹੈ ਕਿ ਅਸਲ ਪਿਤਾ ਜੀ (ਡੇਰਾ ਮੁਖੀ) ਨੂੰ ਅਗਵਾ ਕਰ ਕੇ ਰਾਜਸਥਾਨ ਦੇ ਉਦੈਪੁਰ ਵਿੱਚ ਰੱਖਿਆ ਗਿਆ ਹੈ ਅਤੇ ਹੁਣ ਉਹ ਅਸਲ ਪਿਤਾ ਜੀ (ਡੇਰਾ ਮੁਖੀ) ਦੀ ਥਾਂ ’ਤੇ ਇਸ ਨਕਲੀ ਵਿਅਕਤੀ ਨੂੰ ਰੱਖਣਾ ਚਾਹੁੰਦੇ ਹਨ। ਪਟੀਸ਼ਨ ਵਿੱਚ ਇਹ ਗੱਲ ਵੀ ਆਖੀ ਗਈ ਸੀ ਕਿ ਪਿਤਾ ਜੀ (ਡੇਰਾ ਮੁਖੀ) ਦੇ ਕੱਦ-ਕਾਠ ਤੇ ਵਿਅਕਤੀਤਵ ਆਦਿ ’ਚ ਕਈ ਬਦਲਾਅ ਦੇਖੇ ਗਏ ਹਨ। ਉਸ ਦਾ ਕੱਦ ਇੱਕ ਇੰਚ ਵੱਧ ਹੈ ਜਦਕਿ ਉਸ ਦੀਆਂ ਉਂਗਲਾਂ ਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਹੈ।
ਡੇਰਾ ਮੁਖੀ/ਨਕਲੀ ਵਿਅਕਤੀ ਵੱਲੋਂ ਪੈਰੋਲ ਦੌਰਾਨ ਜਾਰੀ ਵੀਡੀਓਜ਼ ਅਤੇ ਤਸਵੀਰਾਂ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਸ ਦੇ ਚਿਹਰੇ ਅਤੇ ਹੱਥਾਂ ’ਤੇ ਮੇਕਅਪ ਜਾਂ ਕਿਸੇ ਕਿਸਮ ਦਾ ਮਾਸਕ ਲਾਇਆ ਹੋਇਆ ਹੈ ਜੋ ਦੂਜੀ ਵੀਡੀਓ ’ਚ ਵੱਖਰਾ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ, ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਦੌਰਾਨ ਕਥਿਤ ਡੇਰਾ ਮੁਖੀ ਆਪਣੇ ਪੁਰਾਣੇ ਦੋਸਤਾਂ ਨੂੰ ਪਛਾਣਨ ’ਚ ਵੀ ਅਸਫ਼ਲ ਰਿਹਾ ਹੈ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026